ਸਾਨੀਆ ਨੇ ਜਿੱਤ ਨਾਲ ਕੀਤੀ ਟੈਨਿਸ ਕੋਰਟ ’ਤੇ ਵਾਪਸੀ
Tuesday, Mar 02, 2021 - 09:21 PM (IST)
ਦੋਹਾ– ਸਾਨੀਆ ਮਿਰਜ਼ਾ ਨੇ ਡਬਲਯੂ. ਟੀ. ਏ. ਸਰਕਟ ਵਿਚ ਜਿੱਤ ਦੇ ਨਾਲ ਵਾਪਸੀ ਕੀਤੀ ਜਦੋਂ ਉਸ ਨੇ ਤੇ ਸਲੋਵਾਕੀਆ ਦੀ ਉਸਦੀ ਜੋੜੀਦਾਰ ਆਂਦ੍ਰੇਜਾ ਕਲੇਪੈਕ ਨੇ ਨਾਦੀਆ ਕਿਚੇਨੋਕ ਤੇ ਲਯੂਡਮਾਈਲਾ ਕਿਚੇਨੋਕ ਦੀ ਯੂਕ੍ਰੇਨ ਦੀ ਜੋੜੀ ਨੂੰ ਹਰਾ ਕੇ ਇੱਥੇ ਕਤਰ ਟੋਟਲ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ੂ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ।
ਇਹ ਖ਼ਬਰ ਪੜ੍ਹੋ- ਤੁਰਕੀ ਬਣਾ ਰਿਹਾ ਭਾਰਤ ਤੇ ਨੇਪਾਲ ਵਿਰੁੱਧ ਖਤਰਨਾਕ ਪਲਾਨ
ਭਾਰਤ ਤੇ ਸਲੋਵੇਨੀਆ ਦੀ ਜੋੜੀ ਨੇ ਸੋਮਵਾਰ ਰਾਤ ਡਬਲਯੂ. ਟੀ. ਏ. 500 ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਨਾਦੀਆ ਤੇ ਲਊਡਮਾਈਲਾ ਦੀ ਜੋੜੀ ਨੂੰ 6-4, 6-7, 10-5 ਨਾਲ ਹਰਾਇਆ। ਸਾਨੀਆ ਦਾ 12 ਮਹੀਨਿਆਂ ਵਿਚ ਇਹ ਪਹਿਲਾ ਮੁਕਾਬਲੇਬਾਜ਼ੀ ਮੈਚ ਸੀ। ਉਹ ਪਿਛਲੀ ਵਾਰ ਫਰਵਰੀ 2020 ਵਿਚ ਦੋਹਾ ਓਪਨ ਵਿਚ ਹੀ ਖੇਡੀ ਸੀ, ਜਿਸ ਤੋਂ ਬਾਅਦ ਕੋਵਿਡ-19 ਮਹਾਮਾਰੀ ਦੇ ਕਾਰਣ ਦੁਨੀਆ ਭਰ ਵਿਚ ਟੈਨਿਸ ਪ੍ਰਤੀਯੋਗਿਤਾਵਾਂ ਠੱਪ ਪੈ ਗਈਆਂ ਸਨ। ਸਾਨੀਆ ਖੁਦ ਵੀ ਇਸ ਸਾਲ ਜਨਵਰੀ ਵਿਚ ਕੋਰੋਨਾ ਵਾਇਰਸ ਤੋਂ ਉਭਰੀ ਹੈ। ਸਾਨੀਆ ਮਾਂ ਬਣਨ ਤੋਂ ਬਾਅਦ ਜਦੋਂ ਮੁਕਾਬਲੇਬਾਜ਼ੀ ਟੈਨਿਸ ਵਿਚ ਪਰਤੀ ਸੀ ਤਾਂ ਉਸ ਨੇ ਨਾਦੀਆ ਦੇ ਨਾਲ ਹੀ ਜੋੜੀ ਬਣਾਈ ਸੀ ਤੇ ਪਿਛਲੇ ਸਾਲ ਜਨਵਰੀ ਵਿਚ ਹੋਬਾਰਟ ਓਪਨ ਦਾ ਖਿਤਾਬ ਜਿੱਤਿਆ ਸੀ।
ਇਹ ਖ਼ਬਰ ਪੜ੍ਹੋ- ਰੀਅਲ ਮੈਡ੍ਰਿਡ ਨੂੰ ਸੋਸੀਦਾਦ ਨੇ ਬਰਾਬਰੀ ’ਤੇ ਰੋਕਿਆ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।