ਸਾਨੀਆ-ਪਾਵਿਕ ਦੀ ਜੋੜੀ ਮਿਕਸਡ ਡਬਲਜ਼ ਸੈਮੀਫਾਈਨਲ 'ਚ ਪੁੱਜੀ

Tuesday, Jul 05, 2022 - 05:56 PM (IST)

ਸਾਨੀਆ-ਪਾਵਿਕ ਦੀ ਜੋੜੀ ਮਿਕਸਡ ਡਬਲਜ਼ ਸੈਮੀਫਾਈਨਲ 'ਚ ਪੁੱਜੀ

ਸਪੋਰਟਸ ਡੈਸਕ- ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਆਪਣੇ ਕ੍ਰੋਏਸ਼ੀਆਈ ਸਾਥੀ ਮੇਟ ਪਾਵਿਕ ਦੇ ਨਾਲ ਮਿਲ ਕੇ ਗੈਬਰੀਏਲਾ ਡਾਬ੍ਰੋਸਕੀ ਤੇ ਜਾਨ ਪੀਅਰਸ ਦੀ ਮਿਕਸਡ ਡਬਲਜ਼ ਜੋੜੀ ਨੂੰ ਹਰਾ ਕੇ ਵਿੰਬਲਡਨ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ।

ਸਾਨੀਆ ਤੇ ਮੇਟ ਦੀ ਛੇਵਾਂ ਦਰਜਾ ਪ੍ਰਾਪਤ ਜੋੜੀ ਨੇ ਸੋਮਵਾਰ ਰਾਤ ਕੁਆਰਟਰ ਫਾਈਨਲ 'ਚ ਕੈਨੇਡਾ ਤੇ ਆਸਟਰੇਲੀਆ ਦੀ ਜੋੜੀ ਨੂੰ ਇਕ ਘੰਟੇ ਤੇ 41 ਮਿੰਟ 'ਚ 6-4, 3-6, 7-5 ਨਾਲ ਹਰਾਇਆ। ਭਾਰਤ ਤੇ ਕ੍ਰੋਏਸ਼ੀਆ ਦੀ ਜੋੜੀ ਸੈਮੀਫਾਈਨਲ 'ਚ ਰਾਬਰਟ ਫਰਾਹ ਤੇ ਯੇਲੇਨਾ ਓਸਟੋਪੇਂਕੋ ਦੀ ਸਤਵੀਂ ਦਰਜਾ ਪ੍ਰਾਪਤ ਜੋੜੀ ਤੇ ਨੀਲ ਸਕੁਪਸੀ ਤੇ ਡਿਜ਼ਾਇਰ ਕ੍ਰਾਵਿਕ ਦੀ ਦੂਜਾ ਦਰਜਾ ਪ੍ਰਪਤ ਜੋੜੀ ਦੇ ਦਰਮਿਆਨ ਹੋਣ ਵਾਲੇ ਕੁਆਰਟਰ ਫਾਈਨਲ ਦੇ ਜੇਤੂ ਨਾਲ ਭਿੜੇਗੀ। 

ਆਲ ਇੰਗਲੈਂਡ ਕਲੱਬ 'ਤੇ ਮਿਕਸਡ ਡਬਲਜ਼ 'ਚ ਇਹ ਸਾਨੀਆ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਉਹ ਇਸ ਤੋਂ ਪਹਿਲਾਂ 2011, 2013 ਤੇ 2015 'ਚ ਕੁਆਰਟਰ ਫਾਈਨਲ 'ਚ ਪੁੱਜੀ ਸੀ। ਮਿਕਸਡ ਡਬਲਜ਼ ਗ੍ਰੈਂਡਸਲੈਮ 'ਚ ਸਾਨੀਆ ਸਿਰਫ਼ ਵਿੰਬਲਡਨ ਖ਼ਿਤਾਬ ਹੀ ਨਹੀਂ ਜਿੱਤ ਸਕੀ ਹੈ। 6 ਵਾਰ ਦੀ ਗ੍ਰੈਂਡ ਸਲੈਮ ਜੇਤੂ ਸਾਨੀਆ ਪਹਿਲਾਂ ਹੀ ਸੈਸ਼ਨ ਦੇ ਅੰਤ 'ਚ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੀ ਹੈ।


author

Tarsem Singh

Content Editor

Related News