ਸੰਧੂ ਤੇ ਕਪੂਰ ਦਾ ਸਿੰਗਾਪੁਰ ਓਪਨ ਦੇ ਪਹਿਲੇ ਦੌਰ 'ਚ ਸ਼ਾਨਦਾਰ ਪ੍ਰਦਰਸ਼ਨ
Friday, Jan 18, 2019 - 04:23 AM (IST)

ਸੇਂਤੋਸਾ- ਭਾਰਤ ਦੇ ਅਜਿਤੇਸ਼ ਸੰਧੂ ਤੇ ਸ਼ਿਵ ਕਪੂਰ ਨੇ ਐੱਸ. ਐੱਮ. ਬੀ. ਸੀ. ਸਿੰਗਾਪੁਰ ਓਪਨ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕ੍ਰਮਵਾਰ 70 ਤੇ 71 ਦਾ ਸਕੋਰ ਕੀਤਾ। ਇੱਥੇ 2002 'ਚ ਖਿਤਾਬ ਜਿੱਤਣ ਵਾਲੇ ਅਰਜੁਨ ਅਟਵਾਲ ਨੇ 3 ਅੰਡਰ ਦਾ ਸਕੋਰ ਕੀਤਾ।
ਰਾਹਿਲ ਗੰਗਜੀ, ਓਮਪ੍ਰਕਾਸ਼ ਚੌਹਾਨ ਤੇ ਖਾਲਿਨ ਜੋਸ਼ੀ ਨੇ ਪਹਿਲੇ ਦੌਰ 'ਚ 5 ਓਵਰ 76 ਦਾ ਸਕੋਰ ਕੀਤਾ। ਸਾਬਕਾ ਜੇਤੂ ਜੀਵਾ ਮਿਲਖਾ ਸਿੰਘ ਨੇ ਵੀ 5 ਓਵਰ ਸਕੋਰ ਬਣਾਇਆ।