ਵਿੰਡੀਜ਼ ਖਿਲਾਫ ਟੀ-20 ਮੈਚ ਲਈ ਸੰਦੀਪ ਲਾਮਿਛਾਨੇ ਨੂੰ ਵਰਲਡ ਇਲੈਵਨ ਟੀਮ 'ਚ ਕੀਤਾ ਸ਼ਾਮਲ

Wednesday, May 16, 2018 - 05:56 PM (IST)

ਵਿੰਡੀਜ਼ ਖਿਲਾਫ ਟੀ-20 ਮੈਚ ਲਈ ਸੰਦੀਪ ਲਾਮਿਛਾਨੇ ਨੂੰ ਵਰਲਡ ਇਲੈਵਨ ਟੀਮ 'ਚ ਕੀਤਾ ਸ਼ਾਮਲ

ਨਵੀਂ ਦਿੱਲੀ (ਬਿਊਰੋ)— ਵੈਸਟ ਇੰਡੀਜ਼ ਖਿਲਾਫ ਹੋਣ ਵਾਲੇ ਇਕਲੌਤੇ ਟੀ-20 ਮੈਚ ਦੇ ਲਈ ਵਰਲਡ ਇਲੈਵਨ 'ਚ ਨੇਪਾਲ ਦੇ ਨੌਜਵਾਨ ਸਪਿਨਰ ਸੰਦੀਪ ਲਾਮਿਛਾਨੇ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸਦੇ ਇਲਾਵਾ ਸ਼ਾਕਿਬ ਅਲ ਹਸਨ ਨੇ ਨਿਜੀ ਕਾਰਨਾ ਕਰਕੇ ਇਸ ਟੀਮ 'ਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਇਹ ਮੁਕਾਬਲਾ ਲੰਡਨ ਦੇ ਇਤਿਹਾਸਕ ਮੈਦਾਨ ਲਾਰਡਸ 'ਚ ਖੇਡਿਆ ਜਾਵੇਗਾ। ਆਈ.ਸੀ.ਸੀ. ਨੇ ਇਸ ਮੈਚ ਨੂੰ ਅੰਤਰਰਾਸ਼ਟਰੀ ਦਰਜਾ ਦਿੱਤਾ ਹੈ।

ਵਰਲਡ ਇਲੈਵਨ ਟੀਮ 'ਚ ਸ਼ਾਮਲ ਹੋਣ ਦੇ ਬਾਅਦ ਸੰਦੀਪ ਲਾਮਿਛਾਨੇ ਨੇ ਕਿਹਾ ਵੈਸਟ ਇੰਡੀਜ਼ ਖਿਲਾਫ ਹੋਣ ਵਾਲੇ ਮੈਚ 'ਚ ਵਰਲਡ ਇਲੈਵਨ ਟੀਮ ਦਾ ਹਿੱਸਾ ਬਣ ਕੇ ਮੈਨੂੰ ਕਾਫੀ ਚੰਗਾ ਲਗਦਾ ਹੈ। ਮੇਰੇ ਦੇਸ਼ ਦੇ ਲਈ ਇਹ ਮਾਣ ਦੀ ਗੱਲ ਹੈ ਅਤੇ ਇਹ ਇਸ ਗੱਲ ਵਲ ਵੀ ਇਸ਼ਾਰਾ ਕਰ ਰਹੇ ਹਨ ਕਿ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਨਿਸ਼ਾਨ ਬਣਾ ਰਹੇ ਹਾਂ। ਜਿਨ੍ਹਾਂ ਖਿਡਾਰੀਆਂ ਨੂੰ ਅਸੀਂ ਟੈਲੀਵੀਜ਼ਨ 'ਤੇ ਦੇਖ ਕੇ ਵੱਡੇ ਹੋਏ, ਹੁਣ ਉਨ੍ਹਾਂ ਦੇ ਨਾਲ ਡ੍ਰੈਸਿੰਗ ਰੂਮ ਸ਼ੇਅਰ ਕਰਨ ਨਾਲ ਮੈਨੂੰ ਕਾਫੀ ਫਾਇਦਾ ਮਿਲੇਗਾ। ਮੈਂ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਕਾਫੀ ਕੁਝ ਸਿੱਖ ਸਕਦਾ ਹਾਂ।

ਇਸ ਤੋਂ ਪਹਿਲਾਂ ਭਾਰਤੀ ਟੀਮ ਨਾਲ ਦਿਨੇਸ਼ ਕਾਰਤਿਕ ਅਤੇ ਹਾਰਦਿਕ ਪੰਡਯਾ ਨੂੰ ਇਸ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਾਸ਼ਿਦ ਖਾਨ, ਸ਼ਾਹਿਦ ਅਫਰੀਦੀ, ਸ਼ੋਇਬ ਮਲਿਕ, ਲਿਊਕ ਰਾਕੀ, ਤਮੀਮ ਇਕਬਾਲ, ਥਿਸਾਰਾ ਪਰੇਰਾ ਨੂੰ ਵੀ ਜਗ੍ਹਾ ਮਿਲੀ ਹੈ। ਵੈਸਟ ਇੰਡੀਜ਼ 'ਚ ਤੂਫਾਨ ਦੀ ਵਜ੍ਹਾ ਕਾਰਨ ਟੁੱਟੇ ਹੋਏ ਸਟੇਡੀਅਮ ਨੂੰ ਠੀਕ ਕਰਨ ਲਈ ਇਸ ਮੈਚ ਦਾ ਆਯੋਜਨ ਕੀਤਾ ਗਿਆ। ਦੁਜੇ ਪਾਸੇ ਵੈਸਟ ਇੰਡੀਜ਼ ਟੀਮ 'ਚ ਵੀ ਕਈ ਵੱਡੇ ਖਿਡਾਰੀ ਸ਼ਾਮਲ ਹਨ। ਟੀਮ ਦੀ ਕਪਤਾਨੀ ਜਿਥੇ ਕੈਲਿਸ ਬ੍ਰੈਥਵੇਟ ਕਰਨਗੇ, ਤਾਂ ਨਾਲ ਹੀ ਕ੍ਰਿਸ ਗੇਲ, ਏਵਿਨ ਲੇਵਿਸ ਅਤੇ ਆਂਦਰੇ ਰਸਲ ਵੀ ਟੀਮ ਦਾ ਹਿੱਸਾ ਹੋਣਗੇ।


Related News