ਟੇਫੇਰਾ ਨੇ 1500 ਮੀਟਰ 'ਚ ਇੰਡੋਰ ਵਿਸ਼ਵ ਰਿਕਾਰਡ ਬਣਾਇਆ
Sunday, Feb 17, 2019 - 05:08 PM (IST)

ਬਰਮਿੰਘਮ— ਇਥੋਪੀਆ ਦੇ ਸੈਮੁਅਲ ਟੇਫੇਰਾ ਨੇ ਸ਼ਨੀਵਾਰ ਨੂੰ 1500 ਮੀਟਰ 'ਚ 22 ਸਾਲ ਪੁਰਾਣਾ ਇੰਡੋਰ ਵਿਸ਼ਵ ਰਿਕਾਰਡ ਤੋੜਦੇ ਹੋਏ ਤਿੰਨ ਮਿੰਟ 31.04 ਸਕਿੰਟ ਦੇ ਨਾਲ ਬਰਮਿੰਘਮ ਇੰਡੋਰ ਗ੍ਰਾਂ ਪ੍ਰੀ ਜਿੱਤੀ। ਪਿਛਲੇ ਸਾਲ ਬਰਮਿੰਘਮ 'ਚ ਆਸਾਨੀ ਨਾਲ ਇੰਡੋਰ ਵਿਸ਼ਵ ਖਿਤਾਬ ਜਿੱਤਣ ਵਾਲੇ 19 ਸਾਲਾ ਦੇ ਟੇਫੇਰਾ ਨੇ ਦੌੜ 'ਚ ਆਪਣੇ ਹਮਵਤਨ ਯੋਮਿਫ ਕੇਜੇਲਚਾ ਨੂੰ 0.54 ਸਕਿੰਟ ਨਾਲ ਪਛਾੜ ਕੇ ਖਿਤਾਬ ਜਿੱਤਿਆ। ਟੇਫੇਰਾ ਨੇ ਫਰਵਰੀ 1997 'ਚ ਮੋਰੱਕੋ ਦੇ ਮਹਾਨ ਦੌੜਾਕ ਹਿਚਾਮ ਅਲ ਗੁਏਰੋਜ ਦੇ ਤਿੰਨ ਮਿੰਟ 31.18 ਸਕਿੰਟ ਦੇ ਸਮੇਂ 'ਚ 0.14 ਸਕਿੰਟ ਦਾ ਸੁਧਾਰ ਕੀਤਾ।