ਰਾਹੁਲ ਦ੍ਰਾਵਿੜ ਦੇ ਪੁੱਤਰ ਸਮਿਤ ਨੇ 14 ਸਾਲਾਂ ਦੀ ਉਮਰ ''ਚ ਠੋਕਿਆ ਦੋਹਰਾ ਸੈਂਕੜਾ

Saturday, Dec 21, 2019 - 09:59 AM (IST)

ਰਾਹੁਲ ਦ੍ਰਾਵਿੜ ਦੇ ਪੁੱਤਰ ਸਮਿਤ ਨੇ 14 ਸਾਲਾਂ ਦੀ ਉਮਰ ''ਚ ਠੋਕਿਆ ਦੋਹਰਾ ਸੈਂਕੜਾ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਟੀਮ ਇੰਡੀਆ ਦੀ ਦੀਵਾਰ ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਦੇ ਪੁੱਤਰ ਸਮਿਤ ਦ੍ਰਾਵਿੜ ਵੀ ਆਪਣੇ ਪਿਤਾ ਦੀ ਤਰ੍ਹਾਂ ਹੀ ਧਾਕੜ ਕ੍ਰਿਕਟਰ ਬਣਨ ਦੀ ਰਾਹ 'ਤੇ ਹਨ। ਸਮਿਤ ਦ੍ਰਾਵਿੜ ਵੀ ਆਪਣੇ ਪਿਤਾ ਦੀ ਤਰ੍ਹਾਂ ਬੱਲੇਬਾਜ਼ੀ ਦੇ ਹੁਨਰ 'ਚ ਮਾਹਰ ਹਨ ਅਤੇ ਉਨ੍ਹਾਂ ਨੇ ਦਿਖਾਇਆ ਕਿ ਕਿਸ ਤਰ੍ਹਾਂ ਕ੍ਰਿਕਟ 'ਚ ਉਨ੍ਹਾਂ ਦਾ ਭਵਿੱਖ ਰੌਸ਼ਨ ਹੈ। ਸਮਿਤ ਅਜੇ ਸਿਰਫ 14 ਸਾਲਾਂ ਦੇ ਹਨ ਅਤੇ ਇਸ ਸਮੇਂ ਉਹ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਜੂਨੀਅਰ ਲੀਗ 'ਚ ਖੇਡ ਰਹੇ ਹਨ।
PunjabKesari
ਇਸ ਲੀਗ 'ਚ ਖੇਡਦੇ ਹੋਏ ਸਮਿਤ ਨੇ ਇਕ ਮੁਕਾਬਲੇ 'ਚ ਪਹਿਲਾਂ ਦੋਹਰਾ ਸੈਂਕੜਾ ਭਾਵ 22 ਚੌਕਿਆਂ ਨਾਲ 201 ਦੌੜਾਂ ਦੀ ਪਾਰੀ ਖੇਡੀ ਅਤੇ ਉਸ ਤੋਂ ਬਾਅਦ ਅਜੇਤੂ 94 ਦੌੜਾਂ ਬਣਾਈਆਂ। ਸਮਿਤ ਨੇ ਇਸ ਮੈਚ ਦੀਆਂ ਦੋ ਪਾਰੀਆਂ 'ਚ ਬੱਲੇ ਨਾਲ 295 ਦੌੜਾਂ ਬਣਾਈਆਂ। ਸੱਜੇ ਹੱਥ ਨਾਲ ਬੱਲੇਬਾਜ਼ੀ ਕਰਨ ਵਾਲੇ ਸਮਿਤ ਇਸ ਲੀਗ 'ਚ ਵਾਈਸ ਪ੍ਰੈਜ਼ੀਡੈਂਟ ਟੀਮ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਗੇਂਦਬਾਜ਼ੀ ਕਰਦੇ ਹੋਏ 26 ਦੌੜਾਂ ਦੇ ਕੇ ਤਿੰਨ ਵਿਕਟ ਝਟਕਾਏ। ਸਮਿਤ ਵੀ ਆਪਣੇ ਪਿਤਾ ਦੀ ਤਰ੍ਹਾਂ ਸਮੇਂ ਦੇ ਹਾਲਾਤ ਨੂੰ ਸਮਝਦੇ ਹੋਏ ਬੱਲੇਬਾਜ਼ੀ ਕਰਨ ਵਾਲੇ ਬੱਲੇਬਾਜ਼ ਹਨ। ਰਾਹੁਲ ਦ੍ਰਾਵਿੜ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਭਾਰਤ ਲਈ 164 ਟੈਸਟ ਮੈਚਾਂ 'ਚ 52.31 ਦੀ ਔਸਤ ਨਾਲ ਕੁਲ 13288 ਦੌੜਾਂ ਬਣਾਈਆਂ ਸਨ।


author

Tarsem Singh

Content Editor

Related News