ਸੈਮੀਫਾਈਨਲ ''ਚ ਹਾਰਿਆ ਸਮੀਰ ਵਰਮਾ

04/02/2018 3:55:08 AM

ਓਲੇਰੰਸ (ਫਰਾਂਸ)— ਚੋਟੀ ਦਾ ਦਰਜਾ ਪ੍ਰਾਪਤ ਭਾਰਤ ਦੇ ਸਮੀਰ ਵਰਮਾ ਦੀ ਸੈਮੀਫਾਈਨਲ ਵਿਚ 3 ਗੇਮਾਂ ਦੇ ਸਖਤ ਮੁਕਾਬਲੇ ਵਿਚ ਹਾਰ ਦੇ ਨਾਲ ਓਲੇਰੰਸ ਓਪਨ ਵਿਸ਼ਵ ਸੁਪਰ-100 ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤ ਦੀ ਚੁਣੌਤੀ ਖਤਮ ਹੋ ਗਈ। ਸਵਿਸ ਓਪਨ ਜੇਤੂ ਅਤੇ ਚੋਟੀ ਦਾ ਦਰਜਾ ਪ੍ਰਾਪਤ ਸਮੀਰ ਨੂੰ ਚੌਥੀ ਸੀਡ ਹਾਲੈਂਡ ਦੇ ਮਾਰਕ ਕਾਲਜੋ ਨੇ 57 ਮਿੰਟ ਵਿਚ 18-21, 21-13, 21-12 ਨਾਲ ਹਰਾਇਆ ਅਤੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਸਮੀਰ ਨੇ ਫਰਵਰੀ ਦੇ ਅਖੀਰ ਵਿਚ ਸਵਿਸ ਓਪਨ ਖਿਤਾਬ ਜਿੱਤਿਆ ਸੀ। 
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਣ ਵਾਲੇ 5ਵਾਂ ਦਰਜਾ ਪ੍ਰਾਪਤ ਪਰੂਪੱਲੀ ਕਸ਼ਯਪ ਨੂੰ ਕੁਆਰਟਰ ਫਾਈਨਲ ਵਿਚ ਤੀਸਰਾ ਦਰਜਾ ਪ੍ਰਾਪਤ ਖਿਡਾਰੀ ਡੈੱਨਮਾਰਕ ਦੇ ਰਾਸਮੁਸ ਗੇਮਕੇ ਨੇ 48 ਮਿੰਟ 'ਚ 21-18, 21-14 ਨਾਲ ਹਰਾ ਦਿੱਤਾ ਸੀ। 


Related News