ਮੈਨੂੰ ਹੈਟ੍ਰਿਕ ਬਾਰੇ ਪਤਾ ਨਹੀਂ ਲੱਗਾ : ਕੁਰੇਨ

Tuesday, Apr 02, 2019 - 12:14 PM (IST)

ਮੈਨੂੰ ਹੈਟ੍ਰਿਕ ਬਾਰੇ ਪਤਾ ਨਹੀਂ ਲੱਗਾ : ਕੁਰੇਨ

ਮੋਹਾਲੀ— ਆਈ.ਪੀ.ਐੱਲ. 2019 'ਚ ਹੈਟ੍ਰਿਕ ਲਗਾਉਣ ਵਾਲੇ ਸਭ ਤੋਂ ਯੁਵਾ ਇੰਗਲੈਂਡ ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਹਰਫਨਮੌਲਾ ਸੈਮ ਕੁਰੇਨ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਦਿੱਲੀ ਕੈਪੀਟਲਸ ਦੇ ਖਿਲਾਫ ਉਨ੍ਹਾਂ ਨੇ ਹੈਟ੍ਰਿਕ ਬਣਾਈ ਹੈ। ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਦੀ ਹੈਟ੍ਰਿਕ ਆਈ.ਪੀ.ਐੱਲ. ਦੇ ਮੌਜੂਦਾ ਸੈਸ਼ਨ ਦੀ ਪਹਿਲੀ ਹੈਟ੍ਰਿਕ ਹੈ। ਇਸੇ ਮੈਚ 'ਚ ਕਿੰਗਜ਼ ਇਲੈਵਨ ਪੰਜਾਬ ਨੇ ਦਿੱਲੀ ਕੈਪੀਟਲਸ ਨੂੰ 14 ਦੌੜਾਂ ਨਾਲ ਹਰਾਇਆ। 

ਕੁਰੇਨ ਨੂੰ ਇਸ ਸਾਲ ਪੰਜਾਬ ਨੇ 7 ਕਰੋੜ 20 ਲੱਖ ਰੁਪਏ 'ਚ ਖਰੀਦਿਆ। ਉਹ ਰੋਹਿਤ ਸ਼ਰਮਾ ਨੂੰ ਪਛਾੜ ਕੇ ਆਈ.ਪੀ.ਐੱਲ. 'ਚ ਹੈਟ੍ਰਿਕ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਯੁਵਾ ਹੋ ਗਏ ਹਨ। ਸ਼ਰਮਾ ਨੇ 2009 'ਚ 22 ਸਾਲ ਦੀ ਉਮਰ 'ਚ ਮੁੰਬਈ ਇੰਡੀਅਨਜ਼ ਲਈ ਡੈਕਨ ਚਾਰਜਰਜ਼ ਦੇ ਖਿਲਾਫ ਇਹ ਕਮਾਲ ਕੀਤਾ ਸੀ। ਕੁਰੇਨ ਨੇ ਕਿਹਾ, ''ਮੈਨੂੰ ਹੈਟ੍ਰਿਕ ਬਾਰੇ ਪਤਾ ਹੀ ਨਹੀਂ ਲੱਗਾ। ਜਦੋਂ ਅਸੀਂ ਮੈਚ ਜਿੱਤੇ ਤਾਂ ਇਕ ਖਿਡਾਰੀ ਨੇ ਮੇਰੇ ਕੋਲ ਆ ਕੇ ਕਿਹਾ ਕਿ ਤੁਸੀਂ ਹੈਟ੍ਰਿਕ ਬਣਾਈ ਹੈ। ਮੈਨੂੰ ਪਤਾ ਹੀ ਨਹੀਂ ਲੱਗਾ। ਦਿੱਲੀ ਨੂੰ 21 ਗੇਂਦਾਂ 'ਚ 23 ਦੌੜਾਂ ਚਾਹੀਦੀਆਂ ਸਨ ਅਤੇ ਉਸ ਦੇ 7 ਵਿਕਟ ਬਾਕੀ ਸਨ ਪਰ ਕੁਰੇਨ ਨੇ ਮੈਚ ਦਾ ਪਾਸਾ ਹੀ ਪਲਟ ਦਿੱਤਾ।


author

Tarsem Singh

Content Editor

Related News