ਧੋਨੀ ਦੇ ਸੰਨਿਆਸ ਦੀ ਖਬਰਾਂ ''ਤੇ ਪਤਨੀ ਸਾਕਸ਼ੀ ਦਾ ਵੱਡਾ ਬਿਆਨ

Thursday, Sep 12, 2019 - 08:15 PM (IST)

ਧੋਨੀ ਦੇ ਸੰਨਿਆਸ ਦੀ ਖਬਰਾਂ ''ਤੇ ਪਤਨੀ ਸਾਕਸ਼ੀ ਦਾ ਵੱਡਾ ਬਿਆਨ

ਸਪੋਰਟਸ ਡੈੱਕਸ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵਲੋਂ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਕੀਤੇ ਗਏ ਇਕ ਟਵੀਟ ਤੋਂ ਬਾਅਦ ਧੋਨੀ ਦੇ ਸੰਨਿਆਸ ਦੀ ਖਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸੀ। ਇਸ 'ਤੇ ਹੁਣ ਧੋਨੀ ਦੀ ਪਤਨੀ ਸਾਕਸ਼ੀ ਨੇ ਚੁੱਪੀ ਤੋੜਦੇ ਹੋਏ ਧੋਨੀ ਦੇ ਸੰਨਿਆਸ 'ਤੇ ਪ੍ਰਤੀਕ੍ਰਿਆ ਦਿੱਤੀ ਹੈ ਤੇ ਇਨ੍ਹਾਂ ਖਬਰਾਂ ਨੂੰ ਸਿਰੇ ਨਾਲ ਇਨਕਾਰ ਕੀਤਾ ਹੈ।

PunjabKesari
ਧੋਨੀ ਦੀ ਪਤਨੀ ਸਾਕਸ਼ੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਇਸ ਨੂੰ ਅਫਵਾਹ ਕਹਿੰਦੇ ਹਨ! ਹਾਲਾਂਕਿ ਸਾਕਸ਼ੀ ਨੇ ਆਪਣੇ ਟਵੀਟ 'ਚ ਧੋਨੀ ਦਾ ਜ਼ਿਕਰ ਨਹੀਂ ਕੀਤਾ ਪਰ ਇਹ ਸਾਫ ਹੈ ਕਿ ਉਨ੍ਹਾਂ ਨੇ ਧੋਨੀ ਦੇ ਸੰਨਿਆਸ ਦੀ ਅਟਕਲਾਂ 'ਤੇ ਇਕ ਵਾਰ ਫਿਰ ਆਰਾਮ ਦਿੱਤਾ ਹੈ।

PunjabKesari
ਸੋਸ਼ਲ ਮੀਡੀਆ 'ਤੇ ਐੱਮ. ਐੱਸ. ਧੋਨੀ ਦੇ ਸੰਨਿਆਸ ਦੀ ਖਬਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਟਵੀਟ ਦੇ ਬਾਅਦ ਫੈਲੀ ਹੈ। ਵਿਰਾਟ ਕੋਹਲੀ ਨੇ ਵੀਰਵਾਰ ਨੂੰ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਹ ਧੋਨੀ ਦੇ ਸਿਜਦੇ 'ਚ ਝੁਕੇ ਹੋਏ ਹਨ। ਉਨ੍ਹਾਂ ਲਿਖਿਆ, ''ਇਹ ਮੈਚ ਮੈਂ ਕਦੇ ਨਹੀਂ ਭੁਲ ਸਕਾਂਗਾ, ਖਾਸ ਰਾਤ। ਇਸ ਸ਼ਖਸ ਨੇ ਮੈਨੂੰ ਫਿੱਟਨੈਸ ਟੈਸਟ ਦੀ ਤਰ੍ਹਾਂ ਭਜਾਇਆ। ਵਿਰਾਟ ਕੋਹਲੀ ਦੇ ਇਸ ਟਵੀਟ ਦੇ ਬਾਅਦ ਫੈਂਸ ਨੂੰ ਲਗ ਰਿਹਾ ਹੈ ਕਿ ਐੱਮ. ਐੱਸ. ਧੋਨੀ ਅੱਜ ਸੰਨਿਆਸ ਦਾ ਐਲਾਨ ਕਰ ਸਕਦੇ ਹਨ ਕਿਉਂਕਿ ਭਾਰਤੀ ਕਪਤਾਨ ਨੇ ਜਿਸ ਮੈਚ ਦੀ ਇਹ ਤਸਵੀਰ ਸ਼ੇਅਰ ਕੀਤੀ ਹੈ।ਇਸ ਦੇ ਨਾਲ ਹੀ ਧੋਨੀ ਦੇ ਸ਼ਾਮ 7 ਵਜੇ ਸੰਨਿਆਸ ਦੀ ਖਬਰਾਂ ਨੇ ਵੀ ਜੋਰ ਫੜ ਲਿਆ ਪਰ ਹੁਣ ਸਾਕਸ਼ੀ ਦੇ ਟਵੀਟ ਤੋਂ ਬਾਅਦ ਇਹ ਸਾਫ ਹੋ ਗਿਆ ਕਿ ਇਹ ਸਿਰਫ ਅਫਵਾਹ ਹੀ ਸੀ।


author

Gurdeep Singh

Content Editor

Related News