ਸਾਜਨ ਨੇ ਭਾਰਤ ਨੂੰ ਦਿਵਾਇਆ ਪਹਿਲਾ ਸੋਨ ਜਦਕਿ ਵਿਜੇ ਨੇ ਜਿੱਤਿਆ ਚਾਂਦੀ ਦਾ ਤਮਗਾ

07/17/2018 10:37:45 PM

ਨਵੀਂ ਦਿੱਲੀ : ਸਾਜਨ ਨੇ ਜਬਰਦਸਤ ਪ੍ਰਦਰਸ਼ਨ ਕਰਦੇ ਹੋਏ ਇਰਾਨ ਦੇ ਪਹਿਲਵਾਨ ਸ਼ਿਆਨ ਹੁਸੈਨ ਨੂੰ ਗ੍ਰੀਕੋ ਵਰਗ ਸ਼ੈਲੀ ਦੇ 77 ਕਿ.ਗ੍ਰਾ ਵਰਗ 'ਚ ਮੰਗਲਵਾਰ ਨੂੰ 3-0 ਨਾਲ ਹਰਾ ਕੇ ਭਾਰਤ ਨੂੰ ਏਸ਼ੀਆਈ ਜੂਨੀਅਰ ਕੁਸ਼ਤੀ ਮੁਕਾਬਲਿਆਂ ਦੇ ਪਹਿਲੇ ਦਿਨ ਸੋਨ ਤਮਗਾ ਦਿਵਾਇਆ। ਭਾਰਤ ਨੂੰ ਪਹਿਲੇ ਦਿਨ ਇਕ ਸੋਨ, ਦੋ ਚਾਂਦੀ, ਅਤੇ ਇਕ ਕਾਂਸੀ ਤਮਗਾ ਮਿਲਿਆ। ਕੇਡੀ ਜਾਧਵ ਕੁਸ਼ਤੀ ਸਟੇਡੀਅਮ 'ਚ ਏਸ਼ੀਆਈ ਜੂਨੀਅਰ ਫ੍ਰੀ-ਸਟਾਈਲ, ਗ੍ਰੀਕੋ ਰੋਮਨ ਅਤੇ ਮਹਿਲਾ ਕੁਸ਼ਤੀ ਮੁਕਾਬਲੇ 'ਚ ਪਹਿਲੇ ਦਿਨ ਗ੍ਰੀਕੋ ਰੋਮਨ ਦੇ ਪੰਜ ਭਾਰ ਵਰਗਾਂ 55, 63, 77, 87 ਅਤੇ 130 ਕਿ.ਗ੍ਰਾ ਦਾ ਫੈਸਲਾ ਹੋਇਆ ਜਿਸ 'ਚ ਭਾਰਤ ਨੇ ਚਾਰ ਵਰਗਾ 'ਚ ਤਮਗੇ ਹਾਸਲ ਕਰ ਲਏ। ਸਾਜਨ ਨੇ 77 ਕਿ.ਗ੍ਰਾ 'ਚ ਸੋਨ, ਵਿਜੇ ਨੇ 55 ਕਿ.ਗ੍ਰਾ 'ਚ, ਆਰਿਅਨ ਪੰਵਾਰ ਨੇ 130 ਕਿ.ਗ੍ਰਾ 'ਚ ਚਾਂਦੀ ਅਤੇ ਸੁਨੀਲ ਨੇ 87 ਕਿ.ਗ੍ਰਾ 'ਚ ਕਾਂਸੀ ਤਮਗਾ ਹਾਸਲ ਕੀਤਾ। ਇਰਾਨੀ ਪਹਿਲਵਾਨ ਨੇ ਸਾਜਨ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਪਹਿਲਵਾਨ ਨੇ ਉਸਨੂੰ 3-0 ਨਾਲ ਕਾਬੂ ਕਰ ਲਿਆ ਜਦਕਿ ਵਿਜੇ ਨੂੰ ਫਾਈਨਲ 'ਚ ਹੋਈ ਹਾਰ ਦੇ ਕਾਰਨ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।


Related News