ਨਵਦੀਪ ਸੈਨੀ ਦੀ ਇਸ ਬੁਲੇਟ ਗੇਂਦ 'ਤੇ ਕਲੀਨ ਬੋਲਡ ਹੋਇਆ ਇਹ ਸ਼੍ਰੀਲੰਕਾਈ ਬੱਲੇਬਾਜ਼

01/08/2020 10:58:13 AM

ਸਪੋਰਟਸ ਡੈਸਕ— ਇੰਦੌਰ ਦੇ ਹੋਲਕਰ ਸਟੇਡੀਅਮ 'ਚ ਦੂਜੇ ਟੀ-20 ਮੁਕਾਬਲੇ 'ਚ ਬੀਤੇ ਦਿਨ ਮੰਗਲਵਾਰ ਨੂੰ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਟੀਮ ਇੰਡੀਆ ਨੇ 3 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ। ਟੀਮ ਇੰਡੀਆ ਨੇ ਜਦ ਸ਼੍ਰੀਲੰਕਾਈ ਟੀਮ ਨਾਲ ਦੂਜਾ ਟੀ-20 ਮੈਚ ਖੇਡ ਰਹੀ ਸੀ ਉਦੋਂ ਭਾਰਤੀ ਗੇਂਦਬਾਜ਼ ਨਵਦੀਪ ਸੈਨੀ ਆਪਣੀ ਇਕ ਜ਼ਬਰਦਸਤ ਗੇਂਦ ਦੇ ਕਾਰਨ ਗੁਣਾਥਿਲਕੇ ਨੂੰ ਬੋਲਡ ਕਰਨ ਕਰਕੇ ਚਰਚਾ 'ਚ ਆ ਗਏ। ਦਰਅਸਲ ਭਾਰਤੀ ਟੀਮ ਜਦੋਂ ਆਪਣਾ 8ਵਾਂ ਓਵਰ ਸੁੱਟ ਰਹੀ ਸੀ ਤੱਦ ਨਵਦੀਪ ਦੀ 147.5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਈ ਇਸ ਗੇਂਦ ਦਾ ਗੁਣਾਥਿਲਕੇ ਸਾਹਮਣਾ ਨਹੀਂ ਸਕਿਆ ਅਤੇ ਬੋਲਡ ਆਊਟ ਹੋ ਗਿਆ। ਨਵਦੀਪ ਦੀ ਇਸ ਗੇਂਦ 'ਤੇ ਕੁਮੈਂਟੇਟਰ ਵੀ ਹੈਰਾਨ ਰਹਿ ਗਏ।PunjabKesari

ਨਵਦੀਪ ਸੈਨੀ ਦਾ ਰਿਕਾਰਡ
ਵਨ ਡੇ : 1 ਮੈਚ, 2 ਵਿਕਟ
ਟੀ-20 : 6 ਮੈਚ, 6 ਵਿਕਟ
ਫਸਰਟ ਕਲਾਸ : 46 ਮੈਚ, 125 ਵਿਕਟਾਂ
ਲਿਸਟ ਏ : 49 ਮੈਚ, 81 ਵਿਕਟਾਂ
ਟਵਟੀ-20 : 41 ਮੈਚ, 36 ਵਿਕਟਾਂ

ਦੱਸ ਦੇਈਏ ਕਿ ਭਾਰਤੀ ਟੀਮ ਆਸਟਰੇਲੀਆ ਖਿਲਾਫ 14 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਅਹਿਮ ਸੀਰੀਜ਼ ਤੋਂ ਪਹਿਲਾਂ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ। ਸੀਰੀਜ਼ ਦਾ ਪਹਿਲਾ ਮੁਕਾਬਲਾ ਗੁਹਾਟੀ ਦੇ ਮੈਦਾਨ 'ਤੇ ਸੀ ਜੋਕਿ ਮੀਂਹ ਦੇ ਕਾਰਨ ਰੱਦ ਹੋ ਗਿਆ ਸੀ।


Related News