ਸਾਇਨਾ ਬਾਹਰ, ਜੈਰਾਮ ਸਪੇਨ ਮਾਸਟਰਸ ਦੇ ਕੁਆਰਟਰ ਫਾਈਨਲ ''ਚ

Friday, Feb 21, 2020 - 11:17 PM (IST)

ਸਾਇਨਾ ਬਾਹਰ, ਜੈਰਾਮ ਸਪੇਨ ਮਾਸਟਰਸ ਦੇ ਕੁਆਰਟਰ ਫਾਈਨਲ ''ਚ

ਬਾਰਸੀਲੋਨਾ— ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਬਾਰਸੀਲੋਨਾ ਸਪੇਨ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਥਾਈਲੈਂਡ ਦੇ ਬੁਸਾਨਨ ਓਗਬਾਮਰੰਗਫਾਨ ਤੋਂ ਸਿੱਧੇ ਸੈੱਟ 'ਚ ਬਾਹਰ ਹੋ ਗਈ। ਓਲੰਪਿਕ ਤਮਗਾ ਜੇਤੂ ਸਾਇਨਾ ਨੇ ਮਹਿਲਾ ਸਿੰਗਲ ਦਾ ਇਹ ਮੈਚ 45 ਮਿੰਟ 'ਚ 20-22, 19-21 ਨਾਲ ਹਾਰਿਆ। ਅਜੇ ਜੈਰਾਮ ਹਾਲਾਂਕਿ ਪੁਰਸ਼ ਸਿੰਗਲ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਉਣ 'ਚ ਸਫਲ ਰਹੇ। ਉਨ੍ਹਾਂ ਨੇ ਫਰਾਂਸ ਦੇ ਥਾਮਸ ਰਾਕਸੇਲ ਨੂੰ 21-14, 21-15 ਨਾਲ ਹਰਾਇਆ।

 

author

Gurdeep Singh

Content Editor

Related News