ਅਦਾਕਾਰ ਸਿਧਾਰਥ ਨੇ ‘ਇਤਰਾਜ਼ਯੋਗ ਟਿੱਪਣੀ’ ਲਈ ਮੰਗੀ ਮਾਫ਼ੀ, ਸਾਇਨਾ ਨੇਹਵਾਲ ਨੇ ਦਿੱਤੀ ਇਹ ਪ੍ਰਤੀਕਿਰਿਆ

Wednesday, Jan 12, 2022 - 02:23 PM (IST)

ਅਦਾਕਾਰ ਸਿਧਾਰਥ ਨੇ ‘ਇਤਰਾਜ਼ਯੋਗ ਟਿੱਪਣੀ’ ਲਈ ਮੰਗੀ ਮਾਫ਼ੀ, ਸਾਇਨਾ ਨੇਹਵਾਲ ਨੇ ਦਿੱਤੀ ਇਹ ਪ੍ਰਤੀਕਿਰਿਆ

ਨਵੀਂ ਦਿੱਲੀ: ਬਾਲੀਵੁੱਡ ਅਤੇ ਸਾਊਥ ਫਿਲਮਾਂ ਦੇ ਅਦਾਕਾਰ ਸਿਧਾਰਥ ਨੇ ਆਪਣੀ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਤੋਂ ਮਾਫ਼ੀ ਮੰਗੀ ਹੈ। ਉਨ੍ਹਾਂ ਨੇ ਇਕ ਪੋਸਟ ਲਿਖਦੇ ਹੋਏ ਆਪਣੀ ਗ਼ਲਤੀ ਮੰਨੀ ਅਤੇ ਨਾਲ ਹੀ ਬੇਨਤੀ ਕੀਤੀ ਕਿ ਉਨ੍ਹਾਂ ਦੇ ਮਾਫ਼ੀਨਾਮੇ ਨੂੰ ਸਵੀਕਾਰ ਕੀਤਾ ਜਾਏ। ਉਥੇ ਹੀ ਹੁਣ ਸਾਇਨਾ ਨੇ ਸਿਧਾਰਥ ਵੱਲੋਂ ਮੰਗੀ ਮਾਫ਼ੀ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਾਇਨਾ ਨੇਹਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਅਦਾਕਾਰ ਸਿਧਾਰਥ ਨੇ ਹਾਲ ਹੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਉਲੰਘਣ ਬਾਰੇ ਵਿਚ ਚਿੰਤਾ ਪ੍ਰਗਟ ਕਰਨ ਦੇ ਬਾਅਦ ਉਨ੍ਹਾਂ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਲਈ ਜਨਤਕ ਰੂਪ ਨਾਲ ਮਾਫ਼ੀ ਮੰਗ ਲਈ ਹੈ।

PunjabKesari

ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਵਿਚ ਸੁਰੱਖਿਆ ਉਲੰਘਣਾ ’ਤੇ ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਦੇ ਟਵੀਟ ’ਤੇ ਸਿਧਾਰਥ ਦੇ ਜਵਾਬ ’ਤੇ ਵਿਵਾਦ ਖੜ੍ਹਾ ਹੋ ਗਿਆ ਸੀ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਟਵਿਟਰ ਇੰਡੀਆ ਨੂੰ ਇਸ ਅਦਾਕਾਰ ਦੇ ਖਾਤੇ ਨੂੰ ਤੁਰੰਤ ‘ਬਲਾਕ’ ਕਰਨ ਲਈ ਕਿਹਾ ਸੀ। ਸਿਧਾਰਥ ਨੇ ਬੁੱਧਵਾਰ ਨੂੰ ਮਾਫ਼ੀ ਮੰਗੀ ਅਤੇ ਆਪਣੀ ਟਿੱਪਣੀ ਨੂੰ ‘ਭੱਦਾ ਮਜ਼ਾਕ’ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ‘ਲਹਿਜੇ ਅਤੇ ਸ਼ਬਦਾਂ’ ਨੂੰ ਜਾਇਜ਼ ਨਹੀਂ ਠਹਿਰਾ ਸਕਦੇ।’ ਸਾਇਨਾ ਖੁਸ਼ ਹੈ ਕਿ ਇਸ ਅਦਾਕਾਰ ਨੇ ਆਪਣੀ ਗਲਤੀ ਮੰਨ ਲਈ ਹੈ। ਉਨ੍ਹਾਂ ਨੇ ਇੰਡੀਆ ਓਪਨ ਦੇ ਮੌਕੇ ’ਤੇ ਕਿਹਾ, ‘ਉਹ (ਸਿਧਾਰਥ) ਹੁਣ ਮਾਫ਼ੀ ਮੰਗ ਰਹੇ ਹਨ। ਉਸ ਦਿਨ ਟਵਿੱਟਰ ’ਤੇ ਆਪਣੇ ਆਪ ਨੂੰ ਟਰੈੈਂਡ ਕਰਦੇ ਦੇਖ ਕੇ ਮੈਂ ਹੈਰਾਨ ਰਹਿ ਗਈ ਸੀ। ਮੈਂ ਉਨ੍ਹਾਂ ਨਾਲ ਗੱਲ ਨਹੀਂ ਕੀਤੀ, ਪਰ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਮਾਫ਼ੀ ਮੰਗ ਲਈ ਹੈ।’

 

ਹਾਲ ਹੀ ’ਚ ਸਾਇਨਾ ਨੇ ਪੰਜਾਬ ਦੌਰੇ ’ਤੇ ਪੀ.ਐੱਮ. ਮੋਦੀ ਦੀ ਸੁਰੱਖਿਆ ਵਿਚ ਅਣਗਹਿਲੀ ਤੋਂ ਬਾਅਦ ਟਵੀਟ ਕੀਤਾ ਸੀ, ਜਿਸ ਦੇ ਜਵਾਬ ਵਿਚ ਸਿਧਾਰਥ ਨੇ ਟਵੀਟ ਕੀਤਾ ਸੀ, ‘ਸਟਲ ਕਾਕ ਚੈਂਪੀਅਨ ਆਫ ਦਿ ਵਰਲਡ। ਸ਼ੁਕਰ ਹੈ ਸਾਡੇ ਕੋਲ ਭਾਰਤ ਦੇ ਰਕਸ਼ਕ ਹਨ।’ ਸੋਸ਼ਲ ਮੀਡੀਆ ’ਤੇ ਸਖ਼ਤ ਆਲੋਚਨਾ ਤੋਂ ਬਾਅਦ ਸਿਧਾਰਥ ਨੇ ਕਿਹਾ ਸੀ ਕਿ ਉਨ੍ਹਾਂ ਦਾ ਅਪਮਾਨ ਕਰਨ ਦਾ ਇਰਾਦਾ ਨਹੀਂ ਸੀ। ਬੁੱਧਵਾਰ ਨੂੰ ਸਿਧਾਰਥ ਨੇ ਇਸ ’ਤੇ ਮਾਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ, ‘ਪਿਆਰੀ ਸਾਇਨਾ, ਮੈਂ ਆਪਣੇ ਭੱਦੇ ਮਜ਼ਾਕ ਲਈ ਤੁਹਾਡੇ ਤੋਂਂਮਾਫ਼ੀ ਮੰਗਣਾ ਚਾਹੁੰਦਾ ਹਾਂ, ਜੋ ਮੈਂ ਕੁਝ ਦਿਨ ਪਹਿਲਾਂ ਤੁਹਾਡੇ ਇਕ ਟਵੀਟ ਦੇ ਜਵਾਬ ਵਜੋਂ ਲਿਖਿਆ ਸੀ। ਮੈਂ ਤੁਹਾਡੇ ਨਾਲ ਕਈ ਚੀਜਾਂ ’ਤੇ ਅਸਹਿਮਤ ਹੋ ਸਕਦਾ ਹਾਂ ਪਰ ਮੈਂ ਕਿਸੇ ਵੀ ਸਥਿਤੀ ਵਿਚ ਆਪਣੇ ਲਹਿਜੇ ਅਤੇ ਸ਼ਬਦਾਂ ਨੂੰ ਜਾਇਜ਼ ਨਹੀਂ ਠਹਿਰਾ ਸਕਦਾ।’ ਉਨ੍ਹਾਂ ਨੇ ਜਾਰੀ ਕੀਤੇ ਗਏ ਨੋਟ ਦੀ ਆਖ਼ਰੀ ਲਾਈਨ ਵਿਚ ਸਾਇਨਾ ਦੀ ਤਾਰਫ਼ੀ ਕਰਦੇ ਹੋਏ ਲਿਖਿਆ, ‘ਤੁਸੀਂ ਹਮੇਸ਼ਾ ਮੇਰੀ ਚੈਂਪੀਅਨ ਰਹੋਗੇ’।


author

cherry

Content Editor

Related News