ਸਾਇਨਾ ਨੇਹਵਾਲ ਫ੍ਰੈਂਚ ਓਪਨ ਤੋਂ ਬਾਹਰ
Friday, Oct 25, 2019 - 07:35 PM (IST)

ਪੈਰਿਸ— ਸਾਇਨਾ ਨੇਹਵਾਲ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਕੋਰੀਆ ਦੇ ਐੱਨ. ਸੀ. ਯੰਗ ਤੋਂ ਸਿੱਧੇ ਗੇਮ 'ਚ ਹਾਰ ਕੇ 700,000 ਡਾਲਰ ਇਨਾਮੀ ਫ੍ਰੈਂਚ ਓਪਨ ਬੈਂਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿਗਲ ਤੋਂ ਬਾਹਰ ਹੋ ਗਈ। ਜਨਵਰੀ 'ਚ ਇੰਡੋਨੇਸ਼ੀਆ ਓਪਨ ਜਿੱਤਣ ਤੋਂ ਬਾਅਦ ਫਾਰਮ ਤੇ ਫਿੱਟਨੈੱਸ ਨਾਲ ਜੂਝ ਰਹੀ 29 ਸਾਲਾ ਭਾਰਤੀ ਖਿਡਾਰੀ ਨੂੰ 49 ਮਿੰਟ ਤਕ ਚੱਲੇ ਇਸ ਮੈਚ 'ਚ ਵਿਸ਼ਵ 'ਚ 16ਵੇਂ ਨੰਬਰ ਦੀ ਕੋਰੀਆਈ ਖਿਡਾਰੀ ਤੋਂ 20-22, 21-23 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸਾਲ ਅਪ੍ਰੈਲ 'ਚ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਦੇ ਬਾਅਦ ਇਹ ਪਹਿਲਾ ਮੌਕਾ ਸੀ ਜਦਕਿ ਸਾਇਨਾ ਆਖਰੀ ਅੱਠ 'ਚ ਪਹੁੰਚੀ ਸੀ। ਉਹ ਚੀਨ, ਕੋਰੀਆ ਤੇ ਡੈਨਮਾਰਕ 'ਚ ਪਹਿਲੇ ਦੌਰ ਤੋਂ ਅੱਗੇ ਨਹੀਂ ਵੱਧ ਸਕੇ ਸੀ। ਸਾਇਨਾ ਪਹਿਲੇ ਗੇਮ 'ਚ ਸ਼ੁਰੂ 'ਚ ਹੀ ਪਿਛੜ ਗਈ ਤੇ ਯੰਗ ਨੇ 7-2 ਨਾਲ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਭਾਰਤੀ ਨੇ 7-8 ਨਾਲ ਅੰਤਰ ਘੱਟ ਕੀਤਾ ਤੇ ਕੁਝ ਸਮੇਂ ਦੇ ਲਈ 15-12 ਨਾਲ ਬੜ੍ਹਤ ਵੀ ਹਾਸਲ ਕੀਤੀ। ਯੰਗ ਨੇ ਸਕੋਰ 18-15 ਕਰ ਦਿੱਤਾ ਪਰ ਸਾਇਨਾ 20-19 ਦੇ ਸਕੋਰ 'ਤੇ ਗੇਮ ਪੁਆਇੰਟ 'ਤੇ ਪਹੁੰਚੀ ਸੀ। ਕੋਰੀਆਈ ਖਿਡਾਰੀ ਨੇ ਹਾਲਾਂਕਿ ਲਗਾਤਾਰ ਤਿੰਨ ਅੰਕ ਬਣਾ ਕੇ ਇਹ ਗੇਮ ਆਪਣੇ ਨਾਂ ਕੀਤਾ। ਭਾਰਤ ਨੇ ਲਗਾਤਾਰ ਤਿੰਨ ਅੰਕ ਬਣਾ ਕੇ ਸਕੋਰ 21-20 ਕੀਤਾ ਪਰ ਫਿਰ ਤੋਂ ਯੰਗ ਨੇ ਤਿੰਨ ਅੰਕ ਹਾਸਲ ਕਰਕੇ ਮੈਚ ਜਿੱਤ ਲਿਆ। ਸਾਇਨਾ ਹੁਣ 29 ਅਕਤੂਬਰ ਤੋਂ ਸਾਰਲੋਰਲਕਸ ਓਪਨ 'ਚ ਖੇਡੇਗੀ।