ਸਾਇਨਾ ਦੀ ਹਾਰ ਦੇ ਨਾਲ ਥਾਈਲੈਂਡ ਮਾਸਟਰਸ ''ਚ ਭਾਰਤੀ ਚੁਣੌਤੀ ਖ਼ਤਮ

01/22/2020 6:12:14 PM

ਸਪੋਰਟਸ ਡੈਸਕ— ਟਾਪ ਭਾਰਤੀ ਸ਼ਟਲਰ ਸਾਇਨਾ ਨੇਹਵਾਲ ਥਾਈਲੈਂਡ ਮਾਸਟਰਸ ਬੈਡਮਿੰਟਨ ਦੇ ਪਹਿਲੇ ਦੌਰ 'ਚ ਬੁੱਧਵਾਰ ਨੂੰ ਇੱਥੇ ਡੈਨਮਾਰਕ ਦੇ ਹੋਜਮਾਰਕ ਜਾਰਸਫੇਲਟ ਤੋਂ ਹਾਰ ਕੇ ਬਾਹਰ ਹੋ ਗਈ, ਜਿਸ ਦੇ ਨਾਲ ਬੀ. ਡਬਲੀਊ. ਐੱਫ ਵਰਲਡ ਟੂਰ ਸੁਪਰ 300 ਟੂਰਨਾਮੈਂਟ ਨਾਲ ਭਾਰਤੀ ਚੁਣੌਤੀ ਖਤਮ ਹੋ ਗਈ। 5ਵਾਂ ਦਰਜਾ ਪ੍ਰਾਪਤ ਸਾਇਨਾ ਨੂੰ 47 ਮਿੰਟ ਤੱਕ ਚੱਲੇ ਮੁਕਾਬਲੇ 'ਚ 13-21,21-17,15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵਰਲਡ ਰੈਂਕਿੰਗ 'ਚ 18ਵੇਂ ਸਥਾਨ 'ਤੇ ਕਾਬਜ ਸਾਇਨਾ ਦਾ ਰਿਕਾਰਡ ਇਸ ਤੋਂ ਪਹਿਲਾਂ 4-0 ਦਾ ਸੀ। ਸਾਇਨਾ ਨੂੰ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਮਾਸਟਰਸ ਦੇ ਪਹਿਲੇ ਦੌਰ 'ਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


Related News