ਸਾਇਨਾ ਦੀ ਫਰੈਂਚ ਓਪਨ 'ਚ ਜੇਤੂ ਸ਼ੁਰੂਆਤ, ਸ਼੍ਰੀਕਾਂਤ, ਸਮੀਰ ਅਤੇ ਕਸ਼ਿਅਪ ਹੋਏ ਬਾਹਰ

10/24/2019 11:20:51 AM

ਸਪੋਰਟਸ ਡੈਸਕ— ਭਾਰਤ ਦੀ ਸਾਇਨਾ ਨੇਹਵਾਲ ਨੇ ਕੜੇ ਸੰਘਰਸ਼ 'ਚ ਬੁੱਧਵਾਰ ਨੂੰ ਜਿੱਤ ਹਾਸਲ ਕਰ ਫਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਦਾਖਲ ਕਰ ਲਿਆ। ਪਰ ਪੁਰਸ਼ ਸਿੰਗਲ 'ਚ ਭਾਰਤ ਨੂੰ ਅੱਜ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੇ ਤਿੰਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ, ਸਮੀਰ ਵਰਮਾ ਅਤੇ ਪਰੂਪੱਲੀ ਕਸ਼ਿਅਪ ਪਹਿਲੇ ਹੀ ਦੌਰ 'ਚ ਹਾਰ ਕਰ ਬਾਹਰ ਹੋ ਗਏ। ਇਨ੍ਹਾਂ ਤੋਂ ਇਲਾਵਾ ਸਾਤਵਿਕਸੇਰਾਜ ਰੈਂਕੀਰੇੱਡੀ ਅਤੇ ਚਿਰਾਗ ਸ਼ੇੱਟੀ ਨੇ ਪੁਰਸ਼ ਡਬਲਜ਼ ਦੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ ਹੈ।

ਸਾਇਨਾ ਨੇ ਹਾਂਗਕਾਂਗ ਖਿਲਾਫ ਦਰਜ ਕੀਤੀ ਜਿੱਤ
ਅੱਠਵੀਂ ਸੀਡ ਸਾਇਨਾ ਨੇ ਫਰੈਂਚ ਓਪਨ 'ਚ ਜੇਤੂ ਸ਼ੁਰੂਆਤ ਕਰਦੇ ਹੋਏ ਹਾਂਗਕਾਂਗ ਦੀ ਚਿਉਂਗ ਐਨਗਾਨ ਯੀ ਨੂੰ 42 ਮਿੰਟ ਦੇ ਸੰਘਰਸ਼ਪੂਰਨ ਮੁਕਾਬਲੇ 'ਚ 23-21,21-17 ਨਾਲ ਹਾਰ ਕੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ। ਸਾਇਨਾ ਦਾ ਦੂਜੇ ਦੌਰ 'ਚ ਡੈਨਮਾਕਰ ਦੀ ਲਾਈਨ ਹੋਜਮਾਕਰ ਜਾਇਰਫੇਲਟ ਨਾਲ ਹੋਵੇਗਾ। ਇਸ ਤੋਂ ਪਹਿਲਾਂ ਕੱਲ ਵਲਰਡ ਚੈਂਪੀਅਨ ਪੀ. ਵੀ. ਸਿੰਧੂ ਨੇ ਮਹਿਲਾ ਸਿੰਗਲ ਅਤੇ ਸ਼ੁਭੰਕਰ ਡੇ ਨੇ ਪੁਰਸ਼ ਸਿੰਗਲ ਦੇ ਦੂਜੇ ਦੌਰ 'ਚ ਜਗ੍ਹਾ ਬਣਾ ਲਈ ਸੀ।PunjabKesari

ਸਿੰਗਲ ਪੁਰਸ਼ ਮੁਕਾਬਲਿਆਂ 'ਚ ਮਿਲੀ ਹਾਰ
26ਵੀਂ ਰੈਂਕਿੰਗ ਦੇ ਖਿਡਾਰੀ ਕਸ਼ਿਅਪ ਨੂੰ 9ਵੀਂ ਰੈਂਕਿੰਗ ਦੇ ਹਾਂਗਕਾਂਗ ਦੇ ਐੱਨ. ਜੀ ਦਾ ਲੋਂਗ ਐਂਗਸ ਹੱਥੋਂ ਕਰੀਅਰ ਦੇ ਪਹਿਲੇ ਹੀ ਮੁਕਾਬਲੇ 'ਚ 11-21, 9-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ 10ਵੀਂ ਰੈਂਕਿੰਗ ਦੇ ਸ਼੍ਰੀਕਾਂਤ ਨੂੰ ਦੂਜੀ ਰੈਂਕਿੰਗ ਦੇ ਚੀਨੀ ਤਾਇਪੇ ਦੇ ਚੋਉ ਤੀਏਨ ਚੇਨ ਦੀ ਮੁਸ਼ਕਿਲ ਚੁਣੌਤੀ ਦਾ ਸਾਹਮਣਾ ਕਰਨਾ ਪੈ ਗਿਆ। ਹਾਲਾਂਕਿ ਭਾਰਤੀ ਖਿਡਾਰੀ ਨੇ ਤਿੰਨ ਗੇਮਾਂ ਤਕ ਸੰਘਰਸ਼ ਕੀਤਾ ਪਰ ਚੇਨ ਨੇ 55 ਮਿੰਟ 'ਚ ਉਨ੍ਹਾਂ ਦੀ ਚੁਣੌਤੀ ਨੂੰ 15-21,21-7, 21-14 ਨਾਲ ਹਰਾ ਦਿੱਤਾ। ਸਮੀਰ ਨੇ ਵੀ ਜਾਪਾਨ ਦੇ ਕੇਂਤਾ ਨਿਸ਼ਿਮੋਤਾ ਖਿਲਾਫ ਇਕ ਘੰਟੇ 24 ਮਿੰਟ ਤੱਕ ਸਖਤ ਸੰਘਰਸ਼ ਕੀਤਾ ਪਰ ਜਾਪਾਨੀ ਖਿਡਾਰੀ ਨੇ ਉਸ ਨੂੰ 20-22, 21-18, 21-18 ਨਾਲ ਹਰਾ ਦਿੱਤਾ। ਕੇਂਤਾ ਨੇ 18ਵੀਂ ਰੈਂਕ ਸਮੀਰ ਖਿਲਾਫ 2-0 ਦਾ ਰਿਕਾਡਰ ਬਣਾ ਲਿਆ ਹੈ।PunjabKesari

ਮਿਕਸ ਡਬਲਜ਼ 'ਚ ਵੀ ਹੱਥ ਲੱਗੀ ਨਿਰਾਸ਼ਾ
ਮਿਕਸ ਡਬਲਜ਼ 'ਚ ਵੀ ਭਾਰਤ ਦੇ ਹੱਥ ਨਿਰਾਸ਼ਾ ਲੱਗੀ ਅਤੇ ਸਾਤਵਿਕਸੇਰਾਜ ਰੈਂਕੀਰੇੱਡੀ ਅਤੇ ਅਸ਼ਵਿਨੀ ਪੋਨੱਪਾ ਦੀ ਜੋੜੀ ਨੂੰ ਚੌਥੇ ਦਰਜੇ ਦੇ ਚੀਨੀ ਤਾਇਪੇ ਦੇ ਸਓ ਸਿਯੁੰਗ ਜਾਏ ਅਤੇ ਚਾਈ ਯੁਜੁੰਗ ਦੀ ਜੋੜੀ ਹੱਥੋਂ ਲਗਾਤਾਰ ਗੇਮਾਂ 'ਚ 17-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਿਸ਼ਰਤ ਜੋੜਾ 'ਚ ਪ੍ਰਣਵ ਜੈਰੀ ਚੋਪੜਾ ਅਤੇ ਐੱਨ ਸਿੱਕੀ ਰੇੱਡੀ ਅਤੇ ਮਹਿਲਾ ਡਬਲਜ਼ 'ਚ ਅਸ਼ਵਿਨੀ ਪੋਨੱਪਾ ਅਤੇ ਸਿੱਕੀ ਰੇੱਡੀ ਨੂੰ ਵੀ ਪਹਿਲੇ ਹੀ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ।PunjabKesari


Related News