ਸਾਇਨਾ ਨੇਹਵਾਲ ਮਲੇਸ਼ੀਆ ਮਾਸਟਰਸ ਦੇ ਕੁਆਰਟਰ ਫਾਈਨਲ 'ਚ ਹੋਈ ਦਾਖਲ

Thursday, Jan 09, 2020 - 02:51 PM (IST)

ਸਾਇਨਾ ਨੇਹਵਾਲ ਮਲੇਸ਼ੀਆ ਮਾਸਟਰਸ ਦੇ ਕੁਆਰਟਰ ਫਾਈਨਲ 'ਚ ਹੋਈ ਦਾਖਲ

ਸਪੋਰਟਸ ਡੈਸਕ— ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਨੇ ਵੀਰਵਾਰ ਨੂੰ ਇੱਥੇ ਦੱਖਣੀ ਕੋਰੀਆ ਦੀ ਆਨ ਸੇ ਯੰਗ 'ਤੇ ਸਿੱਧੀ ਗੇਮ 'ਚ ਜਿੱਤ ਦਰਜ ਕਰ ਮਲੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਕੁਆਰਟਰ ਫਾਈਨਲ 'ਚ ਦਾਖਲ ਕੀਤਾ। ਗੈਰ ਦਰਜੇ ਦੀ ਭਾਰਤੀ ਨੇ ਯੰਗ ਨੂੰ 39 ਮਿੰਟ ਤੱਕ ਚੱਲੇ ਰੋਮਾਂਚਕ ਮੁਕਾਬਲੇ 'ਚ 25- 23, 21-12 ਨਾਲ ਹਰਾ ਦਿੱਤੀ। PunjabKesariਇਹ ਦੱਖਣੀ ਕੋਰੀਆਈ ਖਿਡਾਰੀ 'ਤੇ ਸਾਇਨਾ ਦੀ ਪਹਿਲੀ ਜਿੱਤ ਹੈ ਜਿਸ ਨੇ ਪਿਛਲੇ ਸਾਲ ਫਰੈਂਚ ਓਪਨ ਦੇ ਕੁਆਰਟਰ ਫਾਈਨਲ 'ਚ ਇਸ ਭਾਰਤੀ ਖਿਡਾਰੀ ਨੂੰ ਹਰਾ ਦਿੱਤਾ ਸੀ। ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਦਾ ਸਾਮਣਾ ਕੁਆਰਟਰ ਫਾਈਨਲ 'ਚ ਓਲੰਪਿਕ ਚੈਂਪੀਅਨ ਕੈਰੋਲਿਨਾ ਮਾਰਿਨ ਨਾਲ ਹੋਵੇਗਾ।


Related News