ਡੱਲਾਸ ਕਾਓਬੋਆਏਜ਼ ਨੇ ਸਚਿਨ ਨੂੰ ਕੀਤਾ ਸਨਮਾਨਿਤ

Tuesday, Oct 15, 2024 - 02:00 PM (IST)

ਡੱਲਾਸ ਕਾਓਬੋਆਏਜ਼ ਨੇ ਸਚਿਨ ਨੂੰ ਕੀਤਾ ਸਨਮਾਨਿਤ

ਹਿਊਸਟਨ, (ਭਾਸ਼ਾ)– ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਇੱਥੇ ਡੱਲਾਸ ਕਾਓਬੋਆਏਜ਼ ਐੱਨ. ਐੱਫ.ਐੱਲ. ਮੈਚ ਦੌਰਾਨ ਟੀਮ ਦੇ ਮਾਲਕ ਜੈਰੀ ਜੋਂਸ ਨੇ 10 ਨੰਬਰ ਦੀ ਜਰਸੀ ਭੇਟ ਕਰਕੇ ਸਨਮਾਨ ਕੀਤਾ। ਅਮਰੀਕਾ ਵਿਚ ਕ੍ਰਿਕਟ ਦੀ ਵੱਧਦੀ ਪ੍ਰਸਿੱਧੀ ਵਿਚ ਸਚਿਨ ਨੇ ਰਾਸ਼ਟਰੀ ਕ੍ਰਿਕਟ ਲੀਗ (ਐੱਨ. ਸੀ. ਐੱਲ.) ਰਾਹੀਂ ਯੋਗਦਾਨ ਦਿੱਤਾ। ਐੱਨ. ਸੀ. ਐੱਲ. ਦਾ ਸਾਂਝਾ ਮਾਲਕ ਸਚਿਨ ਅਮਰੀਕਾ ਵਿਚ ਨਵੇਂ ਦਰਸ਼ਕਾਂ ਤੱਕ ਕ੍ਰਿਕਟ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਐੱਨ. ਐੱਫ. ਐੱਲ. ਦੇ ਸਭ ਤੋਂ ਮਸ਼ਹੂਰ ਕੇਂਦਰਾਂ ’ਤੇ ਉਸਦਾ ਸਨਮਾਨਿਤ ਹੋਣਾ ਕ੍ਰਿਕਟ ਤੇ ਅਮਰੀਕੀ ਖੇਡਾਂ ਨੂੰ ਨੇੜੇ ਲਿਆਉਣ ਦੀ ਦਿਸ਼ਾ ਵਿਚ ਅਹਿਮ ਕਦਮ ਹੈ।
 


author

Tarsem Singh

Content Editor

Related News