ਟੀ-20 ਲੀਗ ''ਚੋਂ ਨਵੇਂ ਪ੍ਰਤਿਭਾਸ਼ਾਲੀ ਖਿਡਾਰੀ ਮਿਲਣਗੇ : ਸਚਿਨ

Tuesday, May 07, 2019 - 01:52 AM (IST)

ਟੀ-20 ਲੀਗ ''ਚੋਂ ਨਵੇਂ ਪ੍ਰਤਿਭਾਸ਼ਾਲੀ ਖਿਡਾਰੀ ਮਿਲਣਗੇ : ਸਚਿਨ

ਮੁੰਬਈ— ਟੀ-20 ਮੁੰਬਈ ਲੀਗ ਦੇ ਬ੍ਰਾਂਡ ਅੰਬੈਸਡਰ ਤੇ ਭਾਰਤ ਰਤਨ ਸਚਿਨ ਤੇਂਦੁਲਕਰ ਨੇ ਕਿਹਾ ਹੈ ਕਿ ਲੀਗ 'ਚੋਂ ਨਵੇਂ ਪ੍ਰਤਿਭਾਸ਼ਾਲੀ ਖਿਡਾਰੀ ਮਿਲਣਗੇ। ਟੀ-20 ਮੁੰਬਈ ਲੀਗ ਦਾ ਦੂਜਾ ਸੈਸ਼ਨ 14 ਤੋਂ 26 ਮਈ ਵਿਚਾਲੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਜਾਣ ਦੇ ਅੱਜ ਐਲਾਨ ਤੋਂ ਬਾਅਦ ਤੇਂਦੁਲਕਰ ਨੇ ਪੱਤਰਕਾਰਾਂ ਨਾਲ ਗੱਲ ਕੀਤੀ। ਉਸ ਨੇ ਕਿਹਾ ਕਿ ਪਹਿਲਾਂ ਤੋਂ ਹੀ ਮੁੰਬਈ ਤੋਂ ਕਈ ਖਿਡਾਰੀ ਭਾਰਤੀ ਟੀਮ 'ਚ ਆਪਣਾ ਯੋਗਦਾਨ ਪਾ ਚੁੱਕੇ ਹਨ। ਭਵਿੱਖ 'ਚ ਵੀ ਮੁੰਬਈ ਤੋਂ ਕ੍ਰਿਕਟ ਖਿਡਾਰੀ ਹੋਰ ਜ਼ਿਆਦਾ ਯੋਗਦਾਨ ਪਾ ਸਕਣ, ਇਸ ਲਈ ਕੋਸ਼ਿਸ਼ ਕਰਨੀ ਪਵੇਗੀ।'' ਕ੍ਰਿਕਟ ਲੀਜੈਂਡ ਨੇ ਕਿਹਾ ਕਿ ਆਈ. ਪੀ. ਐੱਲ. ਵਿਚ ਪੰਜਾਬ ਤੋਂ 15-20 ਖਿਡਾਰੀ ਖੇਡ ਰਹੇ ਹਨ। ਸਾਨੂੰ ਉਮੀਦ ਹੈ ਕਿ ਮੁੰਬਈ ਕ੍ਰਿਕਟ ਲੀਗ 'ਚੋਂ ਚੰਗੇ ਖਿਡਾਰੀ ਨਿਕਲਣਗੇ ਤੇ ਆਈ. ਪੀ. ਐੱਲ. ਅਤੇ ਹੋਰ ਕ੍ਰਿਕਟ ਟੂਰਨਾਮੈਂਟਾਂ ਵਿਚ ਆਪਣੀ ਛਾਪ ਛੱਡਣਗੇ।


author

Gurdeep Singh

Content Editor

Related News