ਇਸ ਛੋਟੇ ਬੱਚੇ ਦੀ ਗੇਂਦਬਾਜ਼ੀ ਵੇਖ ਹੈਰਾਨ ਹੋਏ ਸਚਿਨ ਤੇਂਦੁਲਕਰ, ਸ਼ੇਅਰ ਕੀਤੀ ਵੀਡੀਓ
Friday, Oct 15, 2021 - 11:18 AM (IST)
ਨਵੀਂ ਦਿੱਲੀ- ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਇਕ ਬੱਚੇ ਨੂੰ ਸ਼ਾਨਦਾਰ ਲੈੱਗ ਸਪਿਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਤੇਂਦੁਲਕਰ ਨੇ ਲਿਖਿਆ ਕਿ ਇਹ ਉਨ੍ਹਾਂ ਨੂੰ ਆਪਣੇ ਦੋਸਤ ਤੋਂ ਮਿਲਿਆ ਹੈ ਤੇ ਇਸ ਵੀਡੀਓ 'ਚ ਛੋਟੇ ਬੱਚੇ 'ਚ ਖੇਡ ਪ੍ਰਤੀ ਪਿਆਰ ਤੇ ਜਨੂੰਨ ਸਪੱਸ਼ਟ ਹੈ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਵਿਰੁੱਧ ਘਰੇਲੂ ਸੀਰੀਜ਼ 'ਚ ਭਾਰਤੀ ਟੀਮ ਦੇ ਕੋਚ ਹੋਣਗੇ ਰਾਹੁਲ ਦ੍ਰਾਵਿੜ !
ਬੱਚੇ ਨੂੰ ਲੈੱਗ ਸਪਿਨ ਗੇਂਦਬਾਜ਼ੀ ਕਰਦੇ ਹੋਏ ਤੇ ਬੱਲੇਬਾਜ਼ਾਂ ਨੂੰ ਬੈਕ ਟੂ ਬੈਕ ਫਸਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਈ ਲੋਕਾਂ ਨੇ ਲੈੱਗ ਸਪਿਨਰ ਦਾ ਸਾਹਮਣਾ ਕੀਤਾ ਪਰ ਉਨ੍ਹਾਂ 'ਚੋਂ ਕੋਈ ਵੀ ਇਕ ਠੋਸ ਸ਼ਾਟ ਨੂੰ ਅੰਜਾਮ ਦੇਣ 'ਚ ਸਮਰਥ ਨਹੀਂ ਸੀ। ਬੱਚੇ ਨੇ ਇਕ-ਦੋ ਵਾਰ ਸਟੰਪਸ ਨੂੰ ਵੀ ਹਿੱਟ ਕੀਤਾ। ਵੀਡੀਓ 'ਚ ਇਹ ਵੀ ਦੇਖਿਆ ਗਿਆ ਹੈ ਕਿ ਯੁਵਾ ਬੱਚੇ ਦੇ ਕੋਲ ਆਪਣੀ ਗੇਂਦਬਾਜੀ 'ਚ ਗੁਗਲੀ ਵੀ ਹੈ।
Wow! 😯
— Sachin Tendulkar (@sachin_rt) October 14, 2021
Received this video from a friend…
It's brilliant. The love and passion this little boy has for the game is evident.#CricketTwitter pic.twitter.com/q8BLqWVVl2
ਤੇਂਦੁਲਕਰ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, "ਵਾਹ! ਇਹ ਵੀਡੀਓ ਇਕ ਦੋਸਤ ਤੋਂ ਮਿਲਿਆ ਹੈ.... ਇਹ ਸ਼ਾਨਦਾਰ ਹੈ। ਇਸ ਛੋਟੇ ਬੱਚੇ 'ਚ ਖੇਡ ਦੇ ਲਈ ਜੋ ਪਿਆਰ ਤੇ ਜਨੂੰਨ ਹੈ, ਉਹ ਸਪੱਸ਼ਟ ਹੈ। ਅਫਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖ਼ਾਨ, ਜੋ ਆਪਣੀ ਸ਼ਾਨਦਾਰ ਖੇਡ ਲਈ ਜਾਣੇ ਜਾਂਦੇ ਹਨ, ਨੇ ਵੀ ਇਸ ਬੱਚੇ ਦੀ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ : IPL ਦਾ ਖਰਾਬ ਫਾਰਮ ਚਿੰਤਾ ਦਾ ਵਿਸ਼ਾ ਨਹੀਂ : ਪੂਰਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।