ਜਦੋਂ ਸਚਿਨ ਪਹਿਲੇ ਹੀ ਟ੍ਰਾਇਲ 'ਚ ਹੋਏ ਅਸਫਲ, ਪਰ ਇਸ ਤੋਂ ਵੀ ਉਨ੍ਹਾਂ ਨੇ ਲਿਆ ਸਬਕ

Saturday, Oct 26, 2019 - 10:34 AM (IST)

ਜਦੋਂ ਸਚਿਨ ਪਹਿਲੇ ਹੀ ਟ੍ਰਾਇਲ 'ਚ ਹੋਏ ਅਸਫਲ, ਪਰ ਇਸ ਤੋਂ ਵੀ ਉਨ੍ਹਾਂ ਨੇ ਲਿਆ ਸਬਕ

ਸਪੋਰਟਸ ਡੈਸਕ— ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਆਪਣੇ ਪਹਿਲੇ ਚੋਣ ਟ੍ਰਾਇਲ ਦੇ ਦੌਰਾਨ ਉਨ੍ਹਾਂ ਦੀ ਚੋਣ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਚੋਣਕਰਤਾਵਾਂ ਨੇ ਮੈਨੂੰ ਕਿਹਾ ਕਿ ਮੈਨੂੰ ਹੋਰ ਸਖਤ ਮਿਹਨਤ ਕਰਕੇ ਖੇਡ 'ਚ ਸੁਧਾਰ ਕਰਨ ਦੀ ਜ਼ਰੂਰਤ ਹੈ।''
PunjabKesari
ਤੇਂਦੁਲਕਰ ਨੇ ਕਿਹਾ ਕਿ ਉਸ ਸਮੇਂ ਮੈਂ ਨਿਰਾਸ਼ ਸੀ, ਕਿਉਂਕਿ ਮੈਨੂੰ ਲਗਦਾ ਸੀ ਕਿ ਮੈਂ ਚੰਗੀ ਬੱਲੇਬਾਜ਼ੀ ਕਰਦਾ ਸੀ ਪਰ ਇਸ ਘਟਨਾ ਨੇ ਉਨ੍ਹਾਂ ਨੂੰ ਆਪਣੀ ਖੇਡ 'ਤੇ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅੱਗੇ ਕਿਹਾ, ''ਇਸ ਤੋਂ ਬਾਅਦ ਮੇਰਾ ਧਿਆਨ, ਵਚਨਬੱਧਤਾ ਅਤੇ ਸਖ਼ਤ ਮਿਹਨਤ ਕਰਨ ਦੀ ਸਮਰਥਾ ਹੋਰ ਜ਼ਿਆਦਾ ਵਧ ਗਈ। ਜੇਕਰ ਤੁਸੀਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੇ ਹੋ ਤਾਂ 'ਸ਼ਾਰਟ-ਕੱਟ' ਤੋਂ ਮਦਦ ਨਹੀਂ ਮਿਲਦੀ।'' ਉਨ੍ਹਾਂ ਨੇ ਟੈਸਟ ਮੈਚਾਂ 'ਚ 15,921 ਅਤੇ ਵਨ-ਡੇ 'ਚ 18,426 ਦੌੜਾਂ ਬਣਾਈਆਂ ਹਨ। ਆਪਣੇ ਕ੍ਰਿਕਟ ਕਰੀਅਰ 'ਚ ਸਫਲਤਾ ਲਈ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਕੋਚ ਰਮਾਕਾਂਤ ਅਚਰੇਕਰ ਨੂੰ ਸਿਹਰਾ ਦਿੱਤਾ।


author

Tarsem Singh

Content Editor

Related News