ਇਸ ਘਟਨਾ ਨੂੰ ਯਾਦ ਕਰਦੇ ਅੱਜ ਵੀ ਡਰ ਜਾਂਦੇ ਹਨ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ

Friday, Dec 01, 2017 - 09:04 PM (IST)

ਇਸ ਘਟਨਾ ਨੂੰ ਯਾਦ ਕਰਦੇ ਅੱਜ ਵੀ ਡਰ ਜਾਂਦੇ ਹਨ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ

ਨਵੀਂ ਦਿੱਲੀ— ਸਾਡੇ ਦੇਸ਼ 'ਚ ਕਈ ਲੋਕ ਇਸ ਤਰ੍ਹਾਂ ਦੇ ਹਨ ਜੋ ਕ੍ਰਿਕਟ ਦੀ ਹੀ ਪੂਜਾ ਕਰਦੇ ਹਨ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਕ੍ਰਿਕਟ ਦਾ ਭਗਵਾਨ ਮੰਨਦੇ ਹਨ। ਸਚਿਨ ਲਈ ਉਸ ਦੇ ਫੈਨਸ ਦੀ ਦੀਵਾਨਗੀ ਨੇ ਹੀ ਉਸ ਨੂੰ ਕ੍ਰਿਕਟ ਦਾ ਭਗਵਾਨ ਬਣਾ ਦਿੱਤਾ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਚਿਨ ਤੇਂਦੁਲਕਰ ਨੇ ਕ੍ਰਿਕਟ ਕਰੀਅਰ ਦੌਰਾਨ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਦੇਸ਼ ਦੇ ਕਰੋੜਾਂ ਦਿਲਾਂ ਨੂੰ ਜਿੱਤਿਆ ਹੈ। ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਅੱਜ ਭਾਵੇ ਹੀ ਸਚਿਨ ਕ੍ਰਿਕਟ ਮੈਦਾਨ ਤੋਂ ਦੂਰ ਹੈ ਪਰ ਰਿਟਾਇਰਮੈਂਟ ਤੋਂ ਬਾਅਦ ਵੀ ਸਚਿਨ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੇ ਰਹਿੰਦੇ ਹਨ।

PunjabKesari
ਇਕ ਵਾਰ ਫਿਰ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਸੁਰਖੀਆਂ 'ਚ ਹਨ। ਸਚਿਨ ਨੇ ਆਪਣੀ ਕਈ ਸਾਲ ਪੁਰਾਣੀ ਘਟਨਾ ਦਾ ਜ਼ਿਕਰ ਕੀਤਾ ਹੈ। ਜਿਸ ਨੂੰ ਯਾਦ ਕਰਕੇ ਅੱਜ ਵੀ ਉਸ ਨੂੰ ਡਰ ਲੱਗਦਾ ਹੈ।
ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਹਮੇਸ਼ਾ ਤੋਂ ਹੀ ਲੋਕਾਂ ਦੇ ਆਕਰਸਿਤ ਦਾ ਕੇਂਦਰ ਬਣਿਆ ਹੋਏ ਹਨ। ਸਚਿਨ ਨੇ ਭਾਰਤ ਵਲੋਂ ਖੇਡਦੇ ਹੋਏ ਕਈ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ। ਇਹ ਹੀ ਕਾਰਨ ਹੈ ਕਿ ਸਚਿਨ ਦਾ ਨਾਂ ਕ੍ਰਿਕਟ ਦੀ ਦੁਨੀਆ 'ਚ ਵੱਡੀ ਇੱਜ਼ਤ ਦੇ ਨਾਲ ਲਿਆ ਜਾਂਦਾ ਹੈ। ਭਾਵੇ ਹੀ ਸਚਿਨ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਪਰ ਅੱੱਜ ਵੀ ਉਸ ਦੇ ਫੈਨਸ ਉਸ ਨੂੰ ਮਿਸ ਕਰਦੇ ਹਨ। ਹਾਲ ਹੀ 'ਚ ਸਚਿਨ ਨੇ ਇਕ ਇੰਟਰਵਿਊ ਦੌਰਾਨ ਆਪਣੀ ਜਿੰਦਗੀ ਨਾਲ ਜੁੜਿਆ ਇਕ ਕਿੱਸਾ ਬਿਆਨ ਕੀਤਾ ਹੈ।
ਸਚਿਨ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਦੇ ਸਿਰ 'ਤੇ ਕ੍ਰਿਕਟ ਦਾ ਭੂਤ ਸਵਾਰ ਰਹਿੰਦਾ ਸੀ ਕਿ ਅਤੇ ਉਸ ਨੂੰ ਕ੍ਰਿਕਟ ਤੋਂ ਇਲਾਵਾ  ਹੋਰ ਕੁਝ ਨਜ਼ਰ ਨਹੀਂ ਆਉਦਾ ਸੀ। ਸਚਿਨ ਨੇ ਦੱਸਿਆ ਕਿ ਉਸ ਨੂੰ ਕ੍ਰਿਕਟ ਦੀ ਪ੍ਰੈਕਟਿਸ ਕਰਨ ਲਈ ਉਸ ਨੇ 11 ਸਾਲ ਦੀ ਉਮਰ 'ਚ ਲੋਕਲ ਟ੍ਰੇਨ 'ਚ ਸਫਰ ਕਰਨਾ ਸ਼ੁਰੂ ਕਰ ਦਿੱਤਾ ਸੀ। ਸਫਰ ਦੌਰਾਨ ਉਸ ਦੇ ਕੋਲ ਕ੍ਰਿਕਟ ਕਿੱਟ ਬੈਂਗ ਵੀ ਰਹਿੰਦਾ ਸੀ ਅਤੇ ਉਸ ਨੂੰ ਟ੍ਰੇਨ ਦੀ ਭੀੜ 'ਚ ਕਾਫੀ ਧੱਕੇ ਵੀ ਖਾਣੇ ਪਏ।

PunjabKesari
ਟ੍ਰੇਨ ਪਾਰ ਕਰਨ ਵਾਲੀ ਘਟਨਾ ਨੂੰ ਯਾਦ ਕਰਦੇ ਡਰ ਜਾਂਦੇ ਹਨ ਸਚਿਨ
ਸਚਿਨ ਬਚਪਨ ਤੋਂ ਹੀ ਲੋਕਲ ਟ੍ਰੇਨ ਦਾ ਸਫਰ ਕਰਦੇ ਸਨ ਸਚਿਨ ਨੇ ਆਪਣੇ ਨਾਲ ਹੋਈ ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਹ ਵਿਲੇ ਪਾਰਲੇ ਤੋਂ ਆਪਣੇ ਦੋਸਤ ਦੇ ਕੋਲ ਜਾਂਦਾ ਸੀ। ਜਿੱਥੇ ਉਹ ਆਪਣੇ  5-6 ਦੋਸਤਾਂ  ਦੇ ਨਾਲ ਸਵੇਰ ਅਤੇ ਸ਼ਾਮ ਨੂੰ ਕ੍ਰਿਕਟ ਦਾ ਅਭਿਆਸ ਕਰਦਾ ਸੀ।
ਸਚਿਨ ਦੇ ਮੁਤਾਬਕ ਇਕ ਦਿਨ ਸਵੇਰੇ ਕ੍ਰਿਕਟ ਦਾ ਅਭਿਆਸ ਕਰਨ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਫਿਲਮ ਦੇਖਣ ਲਈ ਚਲੇ ਗਏ। ਫਿਲਮ ਦੇਖ ਕੇ ਆਉਣ 'ਚ ਉਸ ਨੂੰ ਸ਼ਾਮ ਹੋ ਗਈ ਅਤੇ ਉਸ ਨੂੰ ਜਲਦ ਤੋਂ ਜਲਦ ਅਭਿਆਸ ਲਈ ਮੈਦਾਨ 'ਚ ਪਹੁੰਚਣਾ ਸੀ। ਇਸ ਲਈ ਉਸ ਨੇ ਫੂਟਓਵਰ ਬ੍ਰਿਜ਼ ਦੀ ਜਗ੍ਹਾ ਰੇਲ ਦੀ ਪਟਰੀ ਪਾਰ ਕਰਨ ਦਾ ਫੈਸਲਾ ਕੀਤਾ।
ਜਦੋਂ ਹੀ ਸਚਿਨ ਆਪਣੇ ਦੋਸਤਾਂ ਨਾਲ ਰੇਲ ਦੀ ਪਟਰੀ ਪਾਰ ਕਰ ਰਿਹਾ ਸੀ ਅਚਾਨਕ ਹੀ ਇਕ ਤੇਜ਼ ਰਫਤਾਰ ਟ੍ਰੇਨ ਉਨ੍ਹਾਂ ਵੱਲ ਤੇਜ਼ ਰਫਤਾਰ ਨਾਲ ਆ ਰਹੀ ਸੀ। ਸਚਿਨ ਨੇ ਦੱਸਿਆ ਕਿ ਉਹ ਸਮਾਂ ਉਸ ਦੇ ਲਈ ਅਤੇ ਉਸ ਦੇ ਦੋਸਤਾਂ ਲਈ ਕਿਸੇ ਡਰਾਵਨੇ ਸਮੇਂ ਤੋਂ ਘੱਟ ਨਹੀਂ ਸੀ। ਹਾਲਾਂਕਿ ਇਸ ਘਟਨਾ 'ਚ ਸਚਿਨ ਅਤੇ ਉਸ ਦੇ ਦੋਸਤ ਆਪਣੀ ਸੂਝਬੁੱਝ ਨਾਲ ਬਚ ਗਏ ਅਤੇ ਉਸ ਹੀ ਸਮੇਂ ਉਨ੍ਹਾਂ ਨੇ ਇਹ ਫੈਸਲਾ ਲਿਆ ਕਿ ਅੱਗੇ ਤੋਂ ਕਦੇ ਵੀ ਉਹ ਰੇਲ ਦੀ ਪਟਰੀ ਪਾਰ ਨਹੀਂ ਕਰਨਗੇ। ਇਸ ਘਟਨਾ ਨੇ ਸਚਿਨ ਨੂੰ ਇਹ ਅਹਿਸਾਸ ਦਿਵਾ ਦਿੱਤਾ ਕਿ ਥੋੜੀ ਜਿਹੀ ਲਾਹਪਰਵਾਹੀ ਕਾਰਨ ਉਨ੍ਹਾਂ ਦੀ ਜਾਨ ਜਾ ਸਕਦੀ ਸੀ।

Converted from Satluj to Unicode


Related News