ਆਸਟ੍ਰੇਲੀਆ ''ਚ ਖੇਡ ਰਹੀ ਟੀਮ ਇੰਡੀਆ ਨੂੰ ਸਚਿਨ ਨੇ ਭੇਜਿਆ ਇਹ ਖਾਸ ਮੈਸੇਜ

12/07/2018 12:58:21 PM

ਨਵੀਂ ਦਿੱਲੀ— ਐਡੀਲੇਡ ਟੈਸਟ 'ਚ ਟੀਮ ਇੰਡੀਆ ਨੇ ਦੂਜੇ ਦਿਨ ਉਮੀਦ ਮੁਤਾਬਕ ਸ਼ੁਰੂਆਤ ਕੀਤੀ ਹੈ। ਅਸ਼ਵਿਨ ਜੋ ਆਸਟ੍ਰੇਲੀਆ ਦੀ ਧਰਤੀ 'ਤੇ ਜ਼ਿਆਦਾ ਅਸਰਦਾਰ ਨਹੀਂ ਰਹਿੰਦੇ ਉਨ੍ਹਾਂ ਨੇ ਆਉਂਦੇ ਹੀ ਕਹਿਰ ਮਚਾ ਦਿੱਤਾ, ਉਨ੍ਹਾਂ ਨੇ ਇਕ ਤੋਂ ਬਾਅਦ ਇਕ ਤਿੰਨ ਵਿਕਟਾਂ ਝਟਕੀਆਂ ਅਤੇ ਟੀਮ ਇੰਡੀਆ ਨੂੰ ਮੈਚ 'ਚ ਵਾਪਸ ਲੈ ਆਏ ਹਨ। 

ਉਹ ਅੱਜ ਸਵੇਰ ਤੋਂ ਹੀ ਗੇਂਦਾਂ ਦੀ ਰਫਤਾਰ ਹੌਲੀ ਰੱਖੇ ਹੋਏ ਸਨ ਅਤੇ ਉਪਰ ਪਿੱਚ ਕਰਾ ਰਹੇ ਸਨ। ਉਨ੍ਹਾਂ ਦੀ ਇਹੀ ਚਾਲ ਕੰਮ ਕਰ ਗਈ ਅਤੇ ਆਸਟ੍ਰੇਲੀਆਈ ਟਾਪ ਆਰਡਰ ਉਨ੍ਹਾਂ ਨੂੰ ਪੜ੍ਹਨ 'ਚ ਪੂਰੀ ਤਰ੍ਹਾਂ ਨਾਕਾਮ ਰਿਹਾ, ਟੀਮ ਇੰਡੀਆ ਦੇ ਇਸ ਪਲਟਵਾਰ ਤੋਂ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੇ ਟਵੀਟ ਕਰਦੇ ਹੋਏ ਟੀਮ ਇੰਡੀਆ ਨੂੰ ਇਕ ਸਲਾਹ ਦਿੱਤੀ ਹੈ। 


ਉਨ੍ਹਾਂ ਲਿਖਿਆ,' ਟੀਮ ਇੰਡੀਆ ਪਰਿਸਥਿਤੀਆਂ ਦਾ ਜਿੰਨਾ ਹੋ ਸਕੇ ਫਾਇਦਾ ਉਠਾਓ ਅਤੇ ਮੈਚ ਨੂੰ ਢਿੱਲਾ ਨਾ ਪੈਣ ਦਿਓ। ਮੈਂ ਕਦੀ ਵੀ ਆਸਟ੍ਰੇਲੀਆਈ ਖਿਡਾਰੀਆਂ ਨੂੰ ਇੰਨਾ ਹੌਲੀ ਖੇਡਦੇ ਨਹੀਂ ਦੇਖਿਆ, ਅਸ਼ਵਿਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਉਹ ਭੂਮਿਕਾ ਨਿਭਾਈ ਹੈ ਜਿਸ ਦੇ ਦਮ 'ਤੇ ਟੀਮ ਇੰਡੀਆ ਇਸ ਸਮੇਂ ਟਾਪ 'ਤੇ ਹੈ।'

ਜ਼ਾਹਿਰ ਹੈ ਕਿ ਸਚਿਨ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਸਟ੍ਰੇਲੀਆਈ ਮੈਚ 'ਚ ਕਦੀ ਵੀ ਵਾਪਸੀ ਕਰ ਸਕਦੇ ਹਨ, ਅਜਿਹੇ 'ਚ ਜੇਕਰ ਉਨ੍ਹਾਂ 'ਤੇ ਪਕੜ ਢਿੱਲੀ ਹੋ ਜਾਵੇਗੀ ਤਾਂ ਉਹ ਉਭਰਦੇ ਹੋਏ ਵਾਪਸ ਹਮਲਾ ਕਰ ਸਕਦੇ ਹਨ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮ ਇੰਡੀਆ ਮੈਚ 'ਚ ਅੱਗੇ ਕਿਵੇ ਆਸਟ੍ਰੇਲੀਆ ਦਾ ਮੁਕਾਬਲਾ ਕਰ ਸਕਦੀ ਹੈ।

 


suman saroa

Content Editor

Related News