ਖੇਡ ਜਗਤ ਤੋਂ ਅੱਜ ਦੇ ਦਿਨ ਲਿਆ ਸੀ ''ਕ੍ਰਿਕਟ ਦੇ ਭਗਵਾਨ'' ਨੇ ਸੰਨਿਆਸ

Friday, Nov 16, 2018 - 07:09 AM (IST)

ਖੇਡ ਜਗਤ ਤੋਂ ਅੱਜ ਦੇ ਦਿਨ ਲਿਆ ਸੀ ''ਕ੍ਰਿਕਟ ਦੇ ਭਗਵਾਨ'' ਨੇ ਸੰਨਿਆਸ

ਨਵੀਂ ਦਿੱਲੀ— ਕ੍ਰਿਕਟ ਦੀ ਦੁਨੀਆ 'ਚ ਭਗਵਾਨ ਦੇ ਨਾਂ ਨਾਲ ਜਾਣੇ ਜਾਂਦੇ ਸਚਿਨ ਤੇਂਦੁਲਕਰ ਨੇ ਅੱਜ ਦੇ ਦਿਨ ਹੀ 24 ਸਾਲ ਦੇ ਕ੍ਰਿਕਟ ਕਰੀਅਰ ਨੂੰ ਸਾਲ 2013 'ਚ ਅਲਵਿਦਾ ਕਹਿ ਦਿੱਤਾ ਸੀ। ਉਹ ਆਪਣਾ ਆਖਰੀ ਟੈਸਟ ਵੈਸਟਇੰਡੀਜ਼ ਖਿਲਾਫ ਮੁੰਬਈ 'ਚ ਖੇਡੇ ਅਤੇ ਇਸ ਦੇ ਨਾਲ ਹੀ ਅੱਜ ਦਾ ਦਿਨ ਇਤਿਹਾਸ 'ਚ ਦਰਜ ਹੋ ਗਿਆ। ਸਚਿਨ ਨੂੰ ਸੰਨਿਆਸ ਲਏ 5 ਸਾਲ ਹੋ ਗਏ ਹਨ ਪਰ ਅੱਜ ਵੀ ਉਹ ਕ੍ਰਿਕਟ ਫੈਨਜ਼ ਦੀ ਜੁਬਾਨ 'ਤੇ ਰਹਿੰਦਾ ਹੈ। ਉਨ੍ਹਾਂ ਦੇ ਕਈ ਰਿਕਾਰਡ ਅੱਜ ਤੱਕ ਟੁੱਟ ਨਹੀਂ ਸਕੇ ਅਤੇ ਇਹ ਰਿਕਾਰਡ ਤੋੜਨ ਲਈ ਆਉਣ ਵਾਲੇ ਸਾਲਾਂ 'ਚ ਕ੍ਰਿਕਟਰਸ ਨੂੰ ਬਹੁਤ ਮਿਹਨਤ ਕਰਨੀ ਹੋਵੇਗੀ। 24 ਸਾਲ ਤੱਕ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਕ੍ਰਿਕਟ ਦੇ ਮੈਦਾਨ 'ਚ ਬਿਤਾਉਣ ਵਾਲੇ ਸਚਿਨ ਨੇ ਜਦੋਂ ਰਿਟਾਇਰਮੈਂਟ ਲਈ ਤਾਂ ਉਹ ਆਪਣੀ ਫੇਅਰਵੈਲ ਸਪੀਚ ਦੌਰਾਨ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਉਸ ਦੌਰਾਨ ਜੋ ਗੱਲ ਕਹੀ ਉਸ ਨੇ ਦੁਨੀਆਭਰ ਤੇ ਕਈ ਕ੍ਰਿਕਟ ਫੈਨਜ਼ ਨੂੰ ਭਾਵੁਕ ਕਰ ਦਿੱਤਾ।
PunjabKesari
ਸਚਿਨ ਜਿਵੇਂ ਹੀ ਆਪਣੀ ਫੇਅਰਵੈਲ ਸਪੀਚ ਦੇਣ ਲਈ ਪਹੁੰਚੇ, ਮੈਦਾਨ 'ਚ ਮੌਜੂਦ ਦਰਸ਼ਕਾਂ ਦੇ ਸ਼ੋਰ ਮਚਾਉਦੇ ਹੋਏ ਸਚਿਨ ਲਈ ਆਪਣਾ ਪਿਆਰ ਜ਼ਾਹਿਰ ਕਰ ਦਿੱਤਾ। ਇਹ ਦੇਖ ਕੇ ਸਚਿਨ ਨੇ ਮੁਸਕਰਾਉਂਦੇ ਹੋਏ ਕਿਹਾ, 'ਬੈਠ ਜਾਓ ਮੈਂ ਹੋਰ ਵੀ ਭਾਵੁਕ ਹੋ ਜਾਵਾਂਗਾ, ਇਸ ਗੱਲ 'ਤੇ ਯਕੀਨ ਕਰਨਾ ਮੁਮਕਿਨ ਨਹੀਂ ਹੈ ਕਿ ਮੇਰੀ 24 ਸਾਲ ਦੀ ਯਾਤਰਾ ਦਾ ਅੰਤ ਹੋ ਰਿਹਾ ਹੈ ਪਰ ਮੈਂ ਇਸ ਮੌਕੇ 'ਤੇ ਮੇਰੀ ਜ਼ਿੰਦਗੀ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤਮਾਮ ਲੋਕਾਂ ਦਾ ਧੰਨਵਾਦ ਅਦਾ ਕਰਨਾ ਚਾਹੁੰਦਾ ਹਾਂ, ਇਸਦੇ ਲਈ ਮੈਂ ਇਕ ਲਿਸਟ ਤਿਆਰ ਕੀਤੀ ਹੈ।'
PunjabKesari
ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਨੂੰ ਸ਼ੁਕਰੀਆਂ ਕਿਹਾ, ਜਿੰਨਾ ਦਾ ਸਾਲ 1999 'ਚ ਦਿਹਾਂਤ ਹੋ ਗਿਆ ਸੀ। ਸਚਿਨ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ 11 ਸਾਲ ਦੀ ਉਮਰ 'ਚ ਹੀ ਫ੍ਰੀਡਮ ਦੇ ਦਿੱਤੀ ਸੀ ਅਤੇ ਕਿਹਾ ਸੀ ਕਿ ਆਪਣੇ ਸੁਪਨਿਆਂ ਨੂੰ ਹਾਸਲ ਕਰੋ ਪਰ ਸ਼ਾਰਟ ਕੱਟ ਨਾ ਅਪਣਾਉਣਾ। ਮੈਂ ਅੱਜ ਉਨ੍ਹਾਂ ਨੂੰ ਮਿਸ ਕਰ ਰਿਹਾ ਹਾਂ, ਇਸਦੇ ਇਲਾਵਾ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਕਈ ਮੈਂਬਰਾਂ ਨਾਲ ਕ੍ਰਿਕਟ ਟੀਮ ਦੇ ਕਈ ਮੈਂਬਰਾਂ ਦਾ ਧੰਨਵਾਦ ਕੀਤਾ। ਪਰ ਜੋ ਗੱਲ ਉਨ੍ਹਾਂ ਨੇ ਫੈਨਜ਼ ਨੂੰ ਲੈ ਕੇ ਕਹੀ ਉਸਨੇ ਮੈਦਾਨ 'ਚ ਮੌਜੂਦ ਸਾਰੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਉਨ੍ਹਾਂ ਕਿਹਾ,'ਸਮਾਂ ਬਹੁਤ ਜਲਦੀ ਗੁਜ਼ਰ ਜਾਵੇਗਾ ਪਰ ਜੋ ਯਾਦਾਂ ਤੁਸੀਂ ਮੇਰੇ ਲਈ ਛੱਡੀਆਂ ਹਨ ਇਹ ਹਮੇਸ਼ਾ ਮੇਰੇ ਅੰਦਰ ਰਹਿਣਗੀਆਂ। ਖਾਸ ਤੌਰ 'ਤੇ ਸਚਿਨ-ਸਚਿਨ ਮੇਰੇ ਕੰਨਾਂ 'ਚ ਮੇਰੇ ਆਖਰੀ ਸਾਹ ਤੱਕ ਗੁੰਜਦਾ ਰਹੇਗਾ।'


author

suman saroa

Content Editor

Related News