ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ''ਤੇ ਡਿੱਗੀ ਗਾਜ਼, ਮਾਨ ਸਰਕਾਰ ਨੇ ਲਿਆ ਵੱਡਾ ACTION
Tuesday, Jul 29, 2025 - 09:36 AM (IST)

ਚੰਡੀਗੜ੍ਹ (ਅੰਕੁਰ) : ਪੰਜਾਬ ’ਚ ਭ੍ਰਿਸ਼ਟਾਚਾਰ ਖ਼ਿਲਾਫ਼ ਮਾਨ ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ ਹੈ। ਇਸ ਤਹਿਤ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੱਡੀ ਕਾਰਵਾਈ ਕਰਦਿਆਂ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਦੀਆਂ ਸ਼ਿਕਾਇਤਾਂ ਮਿਲਣ ’ਤੇ ਤੁਰੰਤ ਐਕਸ਼ਨ ਲਿਆ ਹੈ। ਡਿਪਟੀ ਟਰਾਂਸਪੋਰਟ ਕਮਿਸ਼ਨਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 9 ਡਾਟਾ ਐਂਟਰੀ ਆਪਰੇਟਰਾਂ ਅਤੇ ਸਕਿਓਰਿਟੀ ਗਾਰਡਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਰਾਹਤ ਭਰੀ ਖ਼ਬਰ, ਲੱਖਾਂ ਬਜ਼ੁਰਗਾਂ ਨੂੰ ਮਿਲਿਆ ਲਾਭ
ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਹੇਠ ਇਕ ਸੀਨੀਅਰ ਅਸਿਸਟੈਂਟ ਨੂੰ ਵੀ ਮੁਅੱਤਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਵਨ ਕੁਮਾਰ ਸੀਨੀਅਰ ਸਹਾਇਕ, ਮੁੱਖ ਦਫ਼ਤਰ ਨੂੰ ਡਿਊਟੀ ਪ੍ਰਤੀ ਵਰਤੀ ਗਈ ਕੁਤਾਹੀ ਲਈ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਮੁਫ਼ਤ ਲੱਗੇਗੀ ਇਹ ਵੈਕਸੀਨ! ਮਾਨ ਸਰਕਾਰ ਨੇ ਦਿੱਤੀ ਇਕ ਹੋਰ ਵੱਡੀ ਸਹੂਲਤ
ਮੁਅੱਤਲ ਹੋਣ ਵਾਲੇ ਮੁਲਾਜ਼ਮਾਂ ’ਚ ਓਂਕਾਰ ਸਿੰਘ, ਡਾਟਾ ਐਂਟਰੀ ਆਪਰੇਟਰ, ਗੁਰਸਾਹਿਬ ਸਿਘ ਸਕਿਓਰਿਟੀ ਗਾਰਡ, ਹਰਪ੍ਰੀਤ ਸਿੰਘ ਸਕਿਓਰਿਟੀ ਗਾਰਡ, ਗੁਰਪ੍ਰੀਤ ਸਿੰਘ ਬੇਦੀ ਸਕਿਓਰਿਟੀ ਗਾਰਡ, ਪਰਮਿੰਦਰ ਸਿੰਘ ਸਕਿਓਰਿਟੀ ਗਾਰਡ, ਵਿਜੇ ਗੁਰੰਗ ਸਕਿਓਰਿਟੀ ਗਾਰਡ, ਵਿਕਰਮਜੀਤ ਸਿੰਘ ਸਕਿਓਰਿਟੀ ਗਾਰਡ, ਸੰਜੀਵ ਕੁਮਾਰ ਸਕਿਓਰਿਟੀ ਗਾਰਡ ਅਤੇ ਅਜੇ ਕੁਮਾਰ ਸਕਿਓਰਿਟੀ ਗਾਰਡ ਆਦਿ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8