ਸਚਿਨ ਤੇਂਦੁਲਕਰ ਨੂੰ ਸੀ ਇਸ ਖਿਡਾਰੀ ਤੋਂ ਖਤਰਾ, ਹੁਣ ਇਸ਼ਾਂਤ ਸ਼ਰਮਾ ਖਤਮ ਕਰ ਦੇਣਗੇ ਕਰੀਅਰ

Wednesday, Aug 22, 2018 - 10:09 AM (IST)

ਨਵੀਂ ਦਿੱਲੀ— ਨਾਟਿੰਘਮ ਟੈਸਟ ਦੀ ਦੂਜੀ ਪਾਰੀ 'ਚ ਵੀ ਐਲੀਸਟਰ ਕੁਕ ਸਿਰਫ 17 ਦੌੜਾਂ ਬਣਾ ਕੇ ਆਊਟ ਹੋ ਗਏ। ਐਲੀਸਟਰ ਕੁਕ ਨੂੰ ਇਸ਼ਾਂਤ ਸ਼ਰਮਾ ਨੇ ਪੈਵੇਲੀਅਨ ਦੀ ਰਾਹ ਦਿਖਾਈ। ਪਹਿਲੀ ਪਾਰੀ 'ਚ ਵੀ ਐਲੀਸਟਰ ਕੁਕ 29 ਦੌੜਾਂ ਬਣਾ ਕੇ ਇਸ਼ਾਂਤ ਸ਼ਰਮਾ ਦਾ ਹੀ ਸ਼ਿਕਾਰ ਹੋਏ ਸਨ। ਇਸ਼ਾਂਤ ਸ਼ਰਮਾ ਦੇ ਸਾਹਮਣੇ ਐਲੀਸਟਰ ਕੁਕ ਖਾਸ ਪਰੇਸ਼ਾਨੀ 'ਚ ਨਜ਼ਰ ਆਉਂਦੇ ਹਨ। ਇਸ਼ਾਂਤ ਨੇ ਕੁਕ ਨੂੰ 11 ਵਾਰ ਪੈਵੇਲੀਅਨ ਦੀ ਰਾਹ ਦਿਖਾਈ ਹੈ। ਆਪਣੇ ਕਰੀਅਰ 'ਚ ਇਸ਼ਾਂਤ ਸ਼ਰਮਾ ਨੇ ਕਿਸੇ ਦੂਜੇ ਗੇਂਦਬਾਜ਼ ਨੂੰ ਇੰਨੀ ਵਾਰ ਆਊਟ ਨਹੀਂ ਕੀਤਾ ਹੈ। ਇਸ਼ਾਂਤ ਸ਼ਰਮਾ ਨੇ ਇੰਗਲੈਂਡ ਖਿਲਾਫ ਸਭ ਤੋਂ ਜ਼ਿਆਦਾ 49 ਵਿਕਟ ਵੀ ਝਟਕ ਲਏ ਹਨ। ਐਲੀਸਟਰ ਕੁਕ ਨੇ ਭਾਰਤ ਖਿਲਾਫ ਖੇਡੇ 3 ਟੈਸਟ ਦੀਆਂ 6 ਪਾਰੀਆਂ 'ਚ 16 ਦੀ ਔਸਤ ਤੋਂ ਸਿਰਫ 80 ਦੌੜਾ ਬਣਾਈਆਂ ਹਨ। ਕੁਕ ਨੇ ਸੀਰੀਜ਼ 'ਚ ਇਕ ਵੀ ਅਰਧਸੈਂਕੜਾ ਨਹੀਂ ਲਗਾਇਆ ਹੈ ਅਤੇ ਉਨ੍ਹਾਂ ਨੇ 29 ਦੌੜਾਂ ਹੀ ਬਣਾਈਆਂ।
ਐਲੀਸਟਰ ਕੁਕ ਦੀ ਲਗਾਤਾਰ ਨਾਕਾਮੀ ਤੋਂ ਬਾਅਦ ਉਨ੍ਹਾਂ ਦੇ ਕਰੀਆ 'ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਇੰਗਲਿਸ਼ ਮੀਡੀਆ 'ਚ ਸੁਗਬੁਗਾਹਟ ਹੈ ਕਿ ਜਲਦ ਹੀ ਉਨ੍ਹਾਂ ਨੇ ਇੰਗਲਿਸ਼ ਟੀਮ 'ਚ ਡ੍ਰਾਪ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਐਲੀਸਟਾਰ ਕੁਕ ਮੌਜੂਦਾ ਦੌਰ 'ਚ ਸਭ ਤੋਂ ਜ਼ਿਆਦਾ ਦੌੜਾ ਬਣਾਉਣ ਵਾਲੇ ਟੈਸਟ ਖਿਡਾਰੀ ਹਨ ਕੁਕ ਦੇ ਟੈਸਟ 'ਚ 12179 ਦੌੜਾਂ ਹਨ ਅਤੇ ਉਹ ਹਜੇ 33 ਸਾਲ ਦੇ ਹਨ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਸਚਿਨ ਤੇਂਦੁਲਕਰ ਦੇ 15921 ਟੈਸਟ ਦੌੜਾਂ ਦਾ ਰਿਕਾਰਡ ਤੋੜ ਸਕਦੇ ਹਨ। ਹਾਲਾਂਕਿ ਹੁਣ ਅਜਿਹਾ ਹੋਣਾ ਮੁਸ਼ਕਲ ਹੀ ਹੈ।
 


Related News