ਦਿਮਾਗ ਦੇ ਵਿਕਾਸ ਪ੍ਰਤੀ ਜਾਗਰੂਕ ਕਰਨ ਦੀ ਮੁਹਿੰਮ ਨਾਲ ਜੁੜੇ ਤੇਂਦੁਲਕਰ

11/19/2019 2:59:17 PM

ਕਾਠਮਾਂਡੂ— ਭਾਰਤ ਦੇ ਚੈਂਪੀਅਨ ਬੱਲੇਬਾਜ਼ ਸਚਿਨ ਤੇਂਦੁਲਕਰ ਇੱਥੇ ਯੂਨੀਸੇਫ ਨੇਪਾਲ ਦੇ 'ਬੈਟ ਫੋਰ ਬ੍ਰੇਨ ਡਿਵੈਲਪਮੈਂਟ' ਮੁਹਿੰਮ ਦੀ ਪ੍ਰਤੀ ਜਾਗਰੂਕਤਾ ਜਗਾਉਣ ਲਈ ਇੱਥੇ ਤਿੰਨ ਰੋਜ਼ਾ ਦੌਰੇ 'ਤੇ ਹਨ। ਯੂਨੀਸੇਫ ਦੇ ਅੰਬੈਸਡਰ ਤੇਂਦੁਲਕਰ ਨੇ ਨੇਪਾਲ ਦੀ ਮਹਿਲਾ ਟੀਮ ਦੇ ਨਾਲ ਮੈਚ ਖੇਡੇ, ਪਸ਼ੂਪਤੀਨਾਥ ਮੰਦਰ ਦੇ ਦਰਸ਼ਨ ਕੀਤੇ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨਾਲ ਮੁਲਾਕਾਤ ਕੀਤੀ। ਤੇਂਦੁਲਕਰ ਨੇ ਟਵੀਟ ਕੀਤਾ, ''ਤਬੀਅਤ ਖ਼ਰਾਬ ਹੋਣ ਦੇ ਬਾਵਜੂਦ ਮੈਨੂੰ ਮਿਲਣ ਲਈ ਧੰਨਵਾਦ ਪ੍ਰਧਾਨਮੰਤਰੀ ਸ਼੍ਰੀ ਓਲੀ ਜੀ। ਤੁਸੀਂ ਛੇਤੀ ਸਿਹਤਮੰਦ ਬਣੋ। ਨੇਪਾਲ 'ਚ ਮਿਲੇ ਪਿਆਰ ਲਈ ਧੰਨਵਾਦੀ ਹਾਂ।'' ਤੇਂਦੁਲਕਰ 2013 'ਚ ਯੂਨੀਸੇਫ ਦੇ ਦੱਖਣੀ ਏਸ਼ੀਆ ਬ੍ਰਾਂਡ ਦੂਤ ਬਣੇ ਸਨ।

 

Thank you for meeting me despite health issues @PM_Nepal Shri Oli ji, I wish you a speedy recovery.

I feel touched by the love and warmth received in Nepal.
Like the beautiful lamp you gifted - may there be brightness, happiness & prosperity all over the world.@unicef_nepal https://t.co/NVQ5mVgnFl

— Sachin Tendulkar (@sachin_rt) November 17, 2019

Tarsem Singh

Content Editor

Related News