ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ ਤੇ ਪੁਜਾਰਾ ਨੇ ਫਾਦਰਸ ਡੇ ''ਤੇ ਦਿੱਤੀਆਂ ਸ਼ੁੱਭਕਾਮਨਾਵਾਂ, ਕਹੀਆਂ ਇਹ ਗੱਲਾਂ
Sunday, Jun 19, 2022 - 03:54 PM (IST)
ਨਵੀਂ ਦਿੱਲੀ- ਕ੍ਰਿਕਟ ਦੇ ਮਹਾਨਾਇਕ ਸਚਿਨ ਤੇਂਦੁਲਕਰ, ਚੇਤੇਸ਼ਵਰ ਪੁਜਾਰਾ ਤੇ ਮਸ਼ਹੂਰ ਮੁੱਕੇਬਾਜ਼ ਨਿਕਹਤ ਜ਼ਰੀਨ ਸਮੇਤ ਕਈ ਭਾਰਤੀ ਖਿਡਾਰੀਆਂ ਨੇ ਫਾਦਰਸ ਡੇ ਦੇ ਦਿਨ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਬਾਰੇ ਲਿਖਿਆ ਤੇ ਕਿਹਾ ਕਿ ਉਹ ਜ਼ਿੰਦਗੀ 'ਚ ਉਨ੍ਹਾਂ ਦੇ ਸਭ ਤੋਂ ਵੱਡੇ ਸਪੋਰਟ ਸਿਸਟਮ ਰਹੇ ਹਨ।
ਇਹ ਵੀ ਪੜ੍ਹੋ : ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਕੁਓਰਤਾਨੇ ਖੇਡਾਂ ’ਚ ਜਿੱਤਿਆ ਸੋਨ ਤਮਗਾ
ਸਚਿਨ ਤੇਂਦੁਲਕਰ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ਹਰ ਬੱਚੇ ਦਾ ਪਹਿਲਾ ਹੀਰੋ ਉਸ ਦਾ ਪਿਤਾ ਹੁੰਦਾ ਹੈ। ਮੈਂ ਵੀ ਵੱਖ ਨਹੀਂ ਸੀ। ਅੱਜ ਵੀ ਮੈਨੂੰ ਯਾਦ ਹੈ ਕਿ ਉਨ੍ਹਾਂ ਨੇ ਮੈਨੂੰ ਕੀ ਸਿਖਾਇਆ, ਉਨ੍ਹਾਂ ਦਾ ਬਿਨਾ ਸ਼ਰਤ ਪਿਆਰ ਤੇ ਕਿਵੇਂ ਉਨ੍ਹਾਂ ਨੇ ਮੈਨੂੰ ਆਪਣਾ ਰਸਤਾ ਖ਼ੁਦ ਲੱਭਣ ਦਿੱਤਾ। ਹੈਪੀ ਫਾਦਰਸ ਡੇ ਸਾਰੇ ਲੋਕਾਂ ਨੂੰ !
Every child's first Hero is his father. I was no different. Even today, I remember what he taught me, his unconditional love & how he let me find my own path. Happy Father's Day everyone!#FathersDay pic.twitter.com/fgWQPr8jc6
— Sachin Tendulkar (@sachin_rt) June 19, 2022
ਪੁਜਾਰਾ ਨੇ ਆਪਣੇ ਪਰਿਵਾਰ ਦੀ ਇਕ ਤਸਵੀਰ ਪੋਸਟ ਕੀਤੀ ਤੇ ਲਿਖਿਆ , ਹਰ ਚੀਜ਼ 'ਚ ਮੇਰਾ ਸਪੋਰਟ ਸਿਸਟਮ। ਫਾਦਰਸ ਡੇ ਦੀਆਂ ਸ਼ੁੱਭਕਾਮਨਾਵਾਂ।
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਲਿਖਿਆ, ਜਿਸ ਪਲ ਤੋਂ ਮੈਂ ਇਕ ਪਿਤਾ ਬਣ ਗਿਆ, ਮੇਰੀ ਧੀ ਨੂੰ ਸੁਰੱਖਿਅਤ ਹੀ ਰੱਖਣਾ ਚਾਹੁੰਦਾ ਹਾਂ। ਮੈਂ ਉਸ ਦੀ ਪਿਗੀਬੈਕ ਸਵਾਰੀ ਹਾਂ ਜਾਂ ਉਸ ਨੂੰ ਪਾਲਣਾ, ਉਸਦੀ ਸੁਰੱਖਿਆ ਮੇਰੀ ਜ਼ਿੰਮੇਵਾਰੀ ਹੈ। ਉਸ ਲਈ ਇੱਥੇ ਰਹਿਣਾ ਹਮੇਸ਼ਾ ਮੇਰੀ ਤਰਜੀਹ ਹੈ ਕਿਉਂਕਿ ਇਹ ਮੇਰੇ ਲਈ ਦੁਨੀਆ ਹੈ।
ਇਹ ਵੀ ਪੜ੍ਹੋ : ਭਾਰਤੀ ਖਿਡਾਰੀਆਂ ਨੇ ਏਸ਼ੀਆਈ ਟ੍ਰੈਕ ਸਾਈਕਲਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ 10 ਤਮਗ਼ੇ ਕੀਤੇ ਹਾਸਲ
ਦਿੱਗਜ ਕ੍ਰਿਕਟਰ ਤੋਂ ਨੇਤਾ ਬਣੇ ਕੀਰਤੀ ਆਜ਼ਾਦ ਨੇ ਟਵੀਟ ਕੀਤਾ, ਆਪਣੇ ਪਿਤਾ ਆਜ਼ਾਦੀ ਘੁਲਾਟੀਏ, ਬਿਹਾਰ ਦੇ ਸਾਬਕਾ ਮੁੱਖਮੰਤਰੀ, ਸਿੱਧੇ ਤੇ ਈਮਾਨਦਾਰ ਸਵਰਗੀ ਸ਼੍ਰੀ ਭਾਗਵਤ ਝਾਅ ਆਜ਼ਾਦ ਨੂੰ ਯਾਦ ਕਰਦੇ ਹੋਏ ਹੈਪੀ ਫਾਦਰਸ ਡੇ। ਅੱਜ ਦੀ ਰਾਜਨੀਤੀ 'ਚ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਯਾਦ ਕਰੋ।
ਦੋ ਵਾਰ ਦੀ ਇੰਡੀਅਨ ਪ੍ਰੀਮੀਅਰ ਲੀਗ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੇ ਪੈਟ ਕਮਿੰਸ, ਆਰੋਨ ਫਿੰਚ, ਸੁਨੀਲ ਨਰੇਨ ਤੇ ਅਜਿੰਕਯ ਰਹਾਣੇ ਦੀਆਂ ਤਸਵੀਰਾਂ ਉਨ੍ਹਾਂ ਦੇ ਬੱਚਿਆਂ ਦੇ ਨਾਲ ਪੋਸਟ ਕਰਕੇ ਲਿਖਿਆ, ਪਹਿਲਾਂ ਸੁਪਰਹੀਰੋ ਦਾ ਜਸ਼ਨ ਮਨਾਉਣ ਦਾ ਦਿਨ! ਸਾਰੇ ਫਾਦਰਸ ਨੂੰ ਸ਼ੁੱਭਕਾਮਨਾਵਾਂ।
ਭਾਰਤ ਦੀ ਵਿਸ਼ਵ ਚੈਂਪੀਅਨ ਮਹਿਲਾ ਮੁੱਕੇਬਾਜ਼, ਨਿਕਹਤ ਜ਼ਰੀਨ ਨੇ ਆਪਣੇ ਪਿਤਾ ਦੇ ਨਾਲ ਇਕ ਤਸਵੀਰ ਪੋਸਟ ਕੀਤੀ ਤੇ ਲਿਖਿਆ, ਇੱਥੇ ਉਹ ਆਦਮੀ ਹੈ ਜਿਸ ਨੇ ਹਮੇਸ਼ਾ ਉਤਰਨ ਲਈ ਸੁਰੱਖਿਅਤ ਜਗ੍ਹਾ ਤੇ ਇਕ ਮਜ਼ਬੂਤ ਜਗ੍ਹਾ ਦਿੱਤੀ, ਜਿਸ ਤੋਂ ਮੈਨੂੰ ਲਾਂਚ ਕੀਤਾ ਜਾ ਸਕੇ। ਮੇਰੀ ਚੱਟਾਨ, ਮੇਰਾ ਸੁਪਰਹੀਰੋ ਤੇ ਮੇਰਾ ਸਭ ਕੁਝ! ਹੈਪੀ ਫਾਦਰਸ ਡੇ ਪਾਪਾ!
ਇਹ ਵੀ ਪੜ੍ਹੋ : ਫੀਡੇ ਕੈਂਡੀਡੇਟਸ ਸ਼ਤਰੰਜ : ਰਦਜਾਬੋਵ ਨੂੰ ਹਰਾ ਕੇ ਨਾਕਾਮੁਰਾ ਨੇ ਕੀਤੀ ਵਾਪਸੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।