Cricket Quiz : ਸਚਿਨ ਤੇਂਦੁਲਕਰ ਬਾਰੇ ਕਿੰਨਾ ਜਾਣਦੇ ਹੋ ਤੁਸੀਂ, ਪਰਖੋ ਆਪਣਾ ਕ੍ਰਿਕਟ ਗਿਆਨ

Monday, Dec 28, 2020 - 05:15 PM (IST)

Cricket Quiz : ਸਚਿਨ ਤੇਂਦੁਲਕਰ ਬਾਰੇ ਕਿੰਨਾ ਜਾਣਦੇ ਹੋ ਤੁਸੀਂ, ਪਰਖੋ ਆਪਣਾ ਕ੍ਰਿਕਟ ਗਿਆਨ

1. ਸਚਿਨ ਤੇਂਦੁਲਕਰ ਨੇ ਇਕ ਦੇਸ਼ ਤੋਂ ਇਲਾਵਾ ਸਾਰੇ ਟੈਸਟ ਖੇਡਣ ਵਾਲੇ ਦੇਸ਼ਾਂ ’ਚ ਟੈਸਟ ਸੈਂਕੜੇ ਲਾਏ ਹਨ। ਉਸ ਦੇਸ਼ ਦਾ ਨਾਂ ਦੱਸੋ?
(a) ਬੰਗਲਾਦੇਸ਼
(b) ਪਾਕਿਸਤਾਨ
(c) ਜ਼ਿਬਾਬਵੇ
(d) ਨਿਊਜ਼ੀਲੈਂਡ

2. ਸਚਿਨ ਤੇਂਦੁਲਕਰ ਦੇ ਵਨ-ਡੇ ਮੈਚਾਂ ’ਚ ਕਿਹੜੇ ਲੈਜੰਡਰੀ ਗੇਂਦਬਾਜ਼ ਨਾਲੋਂ ਪੰਜ ਵਿਕਟਾਂ ਵੱਧ ਹਨ?
(a) ਗਲੇਨ ਮੈਕਗਰਾਥ
(b) ਸ਼ੇਨ ਵਾਰਨ
(c) ਮੁਥੱਈਆ ਮੁਰਲੀਧਰਨ
(d) ਕਰਟਲੀ ਐਮਬਰੋਸ

3. ਸਚਿਨ ਤੇਂਦੁਲਕਰ ਕੋਲ ਕੁਲ 201 ਕੌਮਾਂਤਰੀ ਵਿਕਟ ਹਨ। ਉਸ ਕੋਲ ਕਿੰਨੇ ਆਈ. ਪੀ. ਐੱਲ. ਵਿਕਟ ਹਨ?
(a) ਸਿਫ਼ਰ
(b) 1
(c) 6
(d) 9PunjabKesari4. ਸਚਿਨ ਤੇਂਦੁਲਕਰ ਨੇ 340 ਵਨ-ਡੇ ਮੈਚਾਂ ’ਚ ਪਾਰੀ ਦੀ ਸ਼ੁਰੂਆਤ ਕੀਤੀ। ਟੈਸਟ ਕ੍ਰਿਕਟ ’ਚ ਉਨ੍ਹਾਂ ਨੇ ਕਿੰਨੀਆਂ ਪਾਰੀਆਂ ਦੀ ਸ਼ੁਰੂਆਤ ਕੀਤੀ?
(a) ਉਸ ਨੇ ਕਦੀ ਸ਼ੁਰੂਆਤ ਨਹੀਂ ਕੀਤੀ
(b) 1
(c) 4
(d)  10

5. ਕਿਹੜੇ ਗੇਂਦਬਾਜ਼ ਨੇ ਸਚਿਨ ਨੂੰ ਟੈਸਟ ’ਚ ਸਭ ਤੋਂ ਜ਼ਿਆਦਾ ਵਾਰ ਆਊਟ ਕੀਤਾ?
(a) ਗਲੇਨ ਮੈਕਗਰਾਥ
(b) ਮੁਥੱਈਆ ਮੁਰਲੀਧਰਨ
(c) ਜੈਸਨ ਗਿਲੇਪਸੀ
(d) ਜੇਮਸ ਐਂਡਰਸਨPunjabKesari6. ਸਚਿਨ ਆਪਣੇ ਸਕੂਲ ਦੇ ਦਿਨਾਂ ’ਚ ਇਕ ਤੇਜ਼ ਗੇਂਦਬਾਜ਼ ਬਣਨਾ ਚਾਹੁੰਦੇ ਸਨ, ਪਰ ਆਸਟਰੇਲੀਆ ਦੇ ਇਕ ਤੇਜ਼ ਗੇਂਦਬਾਜ਼ ਨੇ ਉਸ ਨੂੰ ਇਹ ਵਿਚਾਰ ਛੱਡਣ ਦੀ ਸਲਾਹ ਦਿੱਤੀ। ਇਹ ਗੇਂਦਬਾਜ਼ ਕੌਣ ਸੀ?
(a) ਡੇਨਿਸ ਲਿਲੀ
(b) ਜੈਫ ਥਾਮਸਨ
(c) ਕ੍ਰੇਗ ਮੈਕਡਰਮੋਟ
(d) ਗਲੇਨ ਮੈਕਗਰਾਥ

7. ਸਚਿਨ ਤੇਂਦੁਲਕਰ ਆਪਣੇ ਕੌਮਾਂਤਰੀ ਕਰੀਅਰ ’ਚ ਸਿਰਫ ਇਕ ਵਾਰ ਹਿੱਟ-ਵਿਕਟ ਆਊਟ ਹੋਏ। ਗੇਂਦਬਾਜ਼ ਕੌਣ ਸੀ?
(a) ਸ਼ੇਨ ਬਾਂਡ
(b) ਸ਼ੋਏਬ ਅਖਤਰ
(c) ਬ੍ਰੈਟ ਲੀ
(d) ਐਸ਼ਲੇ ਗਿਲੇਸPunjabKesari

ਇਹ ਰਹੇ ਉਪਰੋਕਤ ਪ੍ਰਸ਼ਨਾਂ ਦੇ ਉੱਤਰ :-

1. (c)

2. (b)

3. (a)

4. ((b)

5. (d)

6. (a)

7. (c)

 


author

Tarsem Singh

Content Editor

Related News