ਬ੍ਰਾਇਨ ਲਾਰਾ ਦੇ ਬੇਟੇ ਦੀ ਵੀਡੀਓ ਦੇਖ ਸਚਿਨ ਨੂੰ ਯਾਦ ਆਇਆ ਬਚਪਨ, ਫੋਟੋ ਸਾਂਝੀ ਕਰ ਕਹੀ ਇਹ ਗੱਲ
Thursday, May 28, 2020 - 01:54 PM (IST)

ਸਪੋਰਟਸ ਡੈਸਕ— ਸਚਿਨ ਤੇਂਦੁਲਕਰ ਅਤੇ ਬ੍ਰਾਇਨ ਲਾਰਾ ਕ੍ਰਿਕਟ ਦੀ ਦੁਨੀਆ ਦੇ ਦੋ ਮਹਾਨ ਖਿਡਾਰੀ ਹਨ। ਇਹ ਦੋਵੇਂ ਹੀ ਖਿਡਾਰੀ ਆਪਣੇ ਜ਼ਮਾਨੇ ’ਚ ਗੇਂਦਬਾਜ਼ਾਂ ਲਈ ਖੌਫ ਦਾ ਸਬਬ ਹੁੰਦੇ ਸਨ, ਉਥੇ ਹੀ ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਅਕਸਰ ਕਾਫ਼ੀ ਤੁਲਨਾ ਵੀ ਹੁੰਦੀ ਹੈ ਪਰ ਇਸ ਸਭ ਦੇ ਬਾਵਜੂਦ ਸਚਿਨ ਤੇਂਦੁਲਕਰ ਅਤੇ ਬ੍ਰਾਇਨ ਲਾਰਾ ਆਪਸ ’ਚ ਕਾਫ਼ੀ ਚੰਗੇ ਦੋਸਤ ਹਨ। ਇਸ ਦੀ ਇਕ ਮਿਸਾਲ ਹੋਰ ਦੇਖਣ ਨੂੰ ਮਿਲੀ ਹੈ, ਜਦੋਂ ਬ੍ਰਾਇਨ ਲਾਰਾ ਦੇ ਬੇਟੇ ਦੀ ਤਸਵੀਰ ਦੇਖ ਕੇ ਸਚਿਨ ਤੇਂਦੁਲਕਰ ਨੂੰ ਆਪਣਾ ਬਚਪਨ ਯਾਦ ਆ ਗਿਆ।
ਦਰਅਸਲ ਬ੍ਰਾਇਨ ਲਾਰਾ ਨੇ ਹਾਲ ਹੀ ’ਚ ਆਪਣੇ ਬੇਟੇ ਦੀ ਬੱਲੇਬਾਜ਼ੀ ਕਰਦੇ ਹੋਏ ਇਕ ਵੀਡੀਓ ਵੀ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਜਿਸ ’ਚ ਉਨ੍ਹਾਂ ਦਾ ਬੇਟਾ ਬੱਲਾ ਫੜਨਾ ਸਿੱਖ ਰਿਹਾ ਹੈ। ਲਾਰਾ ਨੇ ਉਸ ਵੀਡੀਓ ਦੇ ਕੈਪਸ਼ਨ ’ਚ ਲਿਖਿਆ ਜਿਸ ਤਰ੍ਹਾਂ ਉਸ ਦੇ ਬੱਲੇ ਦਾ ਗਿ੍ਰਪ ਹੈ, ਉਸ ਨੂੰ ਦੇਖ ਕੇ ਇਹੀ ਲੱਗਦਾ ਹੈ ਕਿ ਉਹ ਸੱਜੇ ਹੱਥ ਦਾ ਬੱਲੇਬਾਜ਼ ਬਨਣਾ ਚਾਹੁੰਦਾ ਹੈ। ਉਸ ਦੀ ਮਾਂ ਉਸ ਨੂੰ ਕੁਝ ਚੰਗੇ ਟਿਪਸ ਦੇ ਰਹੀ ਹੈ। ਜਦੋਂ ਉਸ ਤੋਂ ਕਿਹਾ ਗਿਆ ਕਿ ਹੱਥ ਨੂੰ ਸਵਿਚ ਕਰੋ ਤਾਂ ਉਸ ਦਾ ਰੀਐਕਸ਼ਨ ਦੇਖਣ ਵਾਲਾ ਸੀ।
ਸਚਿਨ ਦੀ ਬਚਪਨ ਦੀ ਫੋਟੋ ਦੇ ਨਾਲ ਆਪਣੇ ਬੇਟੇ ਦੀ ਫੋਟੋ ਸ਼ੇਅਰ ਕਰਦੇ ਹੋਏ ਲਾਰਾ ਨੇ ਲਿਖਿਆ, ਮੈਂ ਦੇਖ ਸਕਦਾ ਹਾਂ ਕਿ ਸਚਿਨ ਤੇਂਦੁਲਕਰ ਅਤੇ ਦੁਨੀਆ ਦੇ ਕੁਝ ਬੈਸਟ ਗੇਂਦਬਾਜ਼ਾਂ ਨੇ ਇਸ ਤਲਵਾਰ (ਬੈਟ) ਨੂੰ ਮਹਿਸੂਸ ਕੀਤਾ ਹੈ।
ਇਸ ਤਸਵੀਰ ਨੂੰ ਸਚਿਨ ਨੇ ਵੀ ਸਾਂਝੀ ਕੀਤਾ ਹੈ। ਸਚਿਨ ਨੇ ਇਸ ਫੋਟੋ ਨੂੰ ਸਾਂਝੀ ਕਰਦੇ ਹੋਏ ਇੰਸਟਾਗ੍ਰਾਮ ’ਤੇ ਲਿਖਿਆ, ਬ੍ਰਾਇਨ ਲਾਰਾ ਮੈਂ ਇਕ ਹੋਰ ਲੜਕੇ ਨੂੰ ਜਾਣਦਾ ਹਾਂ ਜਿਸ ਦਾ ਗਿ੍ਰੱਪ ਅਜਿਹਾ ਹੀ ਸੀ ਅਤੇ ਉਸ ਨੇ ਅੰਤਰਰਾਸ਼ਟਰੀ ਕ੍ਰਿਕਟ ’ਚ ਕੁਝ ਖ਼ਰਾਬ ਪ੍ਰਦਰਸ਼ਨ ਨਹੀਂ ਕੀਤਾ ਹੈ। ਇਸ ਤਸਵੀਰ ’ਚ ਤੁਸੀਂ ਦੇਖ ਸਕਦੇ ਹੋ ਕਿ ਸਚਿਨ ਅਤੇ ਲਾਰਾ ਦੇ ਬੇਟੇ ਦਾ ਬੱਲਾ ਫੜਨ ਦਾ ਸਟਾਈਲ ਇਕ ਜਿਹਾ ਹੈ।
ਸਚਿਨ ਤੇਂਦੁਲਕਰ ਦੇ ਇਸ ਪੋਸਟ ’ਤੇ ਬ੍ਰਾਇਨ ਲਾਰਾ ਨੇ ਵੀ ਜ਼ਬਰਦਸਤ ਕੁਮੈਂਟ ਕੀਤਾ। ਉਨ੍ਹਾਂ ਨੇ ਲਿਖਿਆ ਜੇਕਰ ਉਹ ਤੁਹਾਡੇ ਵਰਗੇ ਮਹਾਨ ਖਿਡਾਰੀ ਨੂੰ ਫਾਲੋਅ ਕਰਦਾ ਹੈ ਤਾਂ ਫਿਰ ਮੈਨੂੰ ਕੋਈ ਸ਼ਿਕਾਇਤ ਨਹੀਂ ਹੋਵੋਗੀ।
ਇਸ ਦੇ ਜਵਾਬ ’ਚ ਸਚਿਨ ਤੇਂਦੁਲਕਰ ਨੇ ਵੀ ਕੁਮੈਂਟ ਕੀਤਾ ਅਤੇ ਲਾਰਾ ਦੀ ਕਾਫ਼ੀ ਤਾਰੀਫ ਕੀਤੀ। ਤੇਂਦੁਲਕਰ ਨੇ ਲਿਖਿਆ ਧੰਨਵਾਦ ਬ੍ਰਾਇਨ। ਇਹ ਲੜਕਾ ਅੰਤਰਰਾਸ਼ਟਰੀ ਕ੍ਰਿਕਟ ਦੇ ਸਭ ਤੋਂ ਮਹਾਨ ਬੱਲੇਬਾਜ਼ ਤੋਂ ਸਿੱਖਣ ਜਾ ਰਿਹਾ ਹੈ ਜੋ ਉਸ ਦੇ ਪਿਤਾ ਵੀ ਹਨ ਅਤੇ ਮੇਰੇ ਚੰਗੇ ਦੋਸਤ ਹਨ।