ਸਚਿਨ ਤੋੜ ਰਹੇ ਹਨ ਨਿੰਬੂ ,ਹਰਭਜਨ ਨੇ ਸ਼ੇਅਰ ਕੀਤੀ ਵੀਡੀਓ

Thursday, May 21, 2020 - 12:30 AM (IST)

ਸਚਿਨ ਤੋੜ ਰਹੇ ਹਨ ਨਿੰਬੂ ,ਹਰਭਜਨ ਨੇ ਸ਼ੇਅਰ ਕੀਤੀ ਵੀਡੀਓ

ਨਵੀਂ ਦਿੱਲੀ— ਭਾਰਤੀ ਟੀਮ ਦੇ ਸੀਨੀਅਰ ਆਫ ਸਪਿਨਰ ਗੇਂਦਬਾਜ਼ ਹਰਭਜਨ ਸਿੰਘ ਨੇ ਸਚਿਨ ਤੇਂਦੁਲਕਰ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਮਾਸਟਰ ਬਲਾਸਟਰ ਇਕ ਵੱਡੇ ਦਰੱਖਤ ਤੋਂ ਨਿੰਬੂ ਤੋੜ ਰਹੇ ਹਨ। ਸਚਿਨ ਨੇ ਬਾਂਸ ਦੇ ਉੱਪਰਲੇ ਹਿੱਸੇ 'ਤੇ ਤਿੱਖੀ ਧਾਰ ਵਾਲਾ ਚਾਕੂ ਬੰਨ੍ਹਿਆ ਹੋਇਆ ਹੈ, ਜਿਸ ਨਾਲ ਸਚਿਨ ਨਿੰਬੂ ਤੋੜ ਰਹੇ ਹਨ। 30 ਸੈਕਿੰਡ ਦੇ ਇਸ ਵੀਡੀਓ 'ਚ ਇਕ ਵਿਅਕਤੀ ਸਚਿਨ ਦੇ ਇਸ ਵੀਡੀਓ ਨੂੰ ਸ਼ੂਟ ਕਰ ਰਿਹਾ ਹੈ ਤੇ ਸਚਿਨ ਇਸ ਕਰਤੱਬ ਦੀ ਕੁਮੈਂਟਰੀ ਵੀ ਕਰ ਰਹੇ ਹੈ। ਹਾਲਾਂਕਿ ਉਹ ਉਲਝਣ 'ਚ ਵੀ ਹਨ ਕਿ ਸਚਿਨ ਦਰੱਖਤ ਤੋਂ ਨਿਬੂ ਤੋੜ ਰਹੇ ਹਨ ਜਾਂ ਫਿਰ ਅੰਬ।


ਆਪਣੀ ਕੁਮੈਂਟਰੀ 'ਚ ਪਹਿਲਾਂ ਉਹ ਇਸ ਫੱਲ ਨੂੰ ਨਿੰਬੂ ਦੱਸਦੇ ਹਨ ਤੇ ਫਿਰ ਜਦੋ ਟੁੱਟ ਕੇ ਡਿੱਗਦਾ ਹੈ ਤਾਂ ਇਸ ਦਾ ਸਾਈਜ਼ ਦੇਖ ਕੇ ਉਹ ਇਸ ਨੂੰ ਅੰਬ ਕਹਿੰਦੇ ਹਨ। ਇਸ ਦੇ ਸਚਿਨ ਉਸ ਨੂੰ ਸਮਝਾਉਂਦੇ ਹਨ ਕਿ ਇਹ ਅੰਬ ਨਹੀਂ ਹੈ, ਨਿੰਬੂ ਹੈ। ਸਚਿਨ ਦੀ ਇਸ ਵੀਡੀਓ ਨੂੰ ਹਰਭਜਨ ਸਿੰਘ ਨੇ ਸ਼ੇਅਰ ਕੀਤਾ ਹੈ ਤੇ ਉਨ੍ਹਾਂ ਨੇ ਸ਼ੇਅਰ ਕਰਦੇ ਹੋਏ ਲਿਖਿਆ— ਭਾਜੀ 2/3 ਨਿੰਬੂ ਮੇਰੇ ਲਈ ਵੀ ਰੱਖ ਲੈਣਾ। ਭਾਜੀ ਨੇ ਇਸ ਵੀਡੀਓ 'ਚ ਸਚਿਨ ਨੂੰ ਟੈਗ ਕਰਦੇ ਹੋਏ ਹੈਸ਼ਟੈਗ 'ਚ ਗ੍ਰੇਟਮੈਨ ਵੀ ਲਿਖਿਆ। ਹਾਲਾਂਕਿ ਭੱਜੀ ਨੇ ਇਹ ਨਹੀਂ ਦੱਸਿਆ ਹੈ ਕਿ ਸਚਿਨ ਦਾ ਇਹ ਵੀਡੀਓ ਪੁਰਾਣਾ ਹੈ ਜਾਂ ਫਿਰ ਲਾਕਡਾਊਨ ਦੇ ਸਮੇਂ ਦਾ ਹੈ।


author

Gurdeep Singh

Content Editor

Related News