ਸਚਿਨ ਤੇਂਦੁਲਕਰ ਨੇ ਕੀਤਾ ਅੰਡਰ-19 ਮਹਿਲਾ ਵਿਸ਼ਵ ਕੱਪ ਜੇਤੂ ਟੀਮ ਨੂੰ ਸਨਮਾਨਿਤ

02/02/2023 1:46:59 PM

ਨਵੀਂ ਦਿੱਲੀ : ਭਾਰਤੀ ਅੰਡਰ-19 ਮਹਿਲਾ ਟੀਮ ਨੇ ਦੱਖਣੀ ਅਫਰੀਕਾ ਵਿੱਚ ਉਦਘਾਟਨੀ ਆਈਸੀਸੀ U19 ਮਹਿਲਾ T20I ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ। ਭਾਰਤ ਨੇ ਫਾਈਨਲ ਮੈਚ ਵਿੱਚ ਇੰਗਲੈਂਡ ਨੂੰ ਹਰਾ ਕੇ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਜੇਤੂ ਭਾਰਤੀ ਟੀਮ ਨੂੰ 5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸੇ ਤਹਿਤ ਅਹਿਮਦਾਬਾਦ ਵਿੱਚ ਬੀਸੀਸੀਆਈ ਵਲੋਂ ਸਚਿਨ ਤੇਂਦੁਲਕਰ ਦੀ ਮੌਜੂਦਗੀ ਵਿੱਚ ਇਹ ਚੈੱਕ ਕੈਪਟਨ ਸ਼ੈਫਾਲੀ ਨੂੰ ਸੌਂਪਿਆ ਗਿਆ।

ਸਚਿਨ ਤੇਂਦੁਲਕਰ ਦੀ ਕੀਤੀ ਮਹਿਲਾ ਟੀਮ ਦੀ ਸ਼ਲਾਘਾ

ਅਹਿਮਦਾਬਾਦ ਪਹੁੰਚੀ ਅੰਡਰ-19 ਟੀਮ ਦੀ ਕਪਤਾਨ ਸ਼ੈਫਾਲੀ ਵਰਮਾ ਨੂੰ ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ, ਸਕੱਤਰ ਜੈ ਸ਼ਾਹ ਅਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਰਾਜੀਵ ਸ਼ੁਕਲਾ ਦੀ ਮੌਜੂਦਗੀ ਵਿੱਚ ਪੰਜ ਕਰੋੜ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਸ ਦੌਰਾਨ ਸਚਿਨ ਨੇ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਦਾ ਭਵਿੱਖ ਉਜਵਲ ਹੈ। ਸਚਿਨ ਨੇ ਕਿਹਾ ਕਿ ਮਹਿਲਾ ਆਈਪੀਐਲ ਵਿਸ਼ਵ ਕ੍ਰਿਕਟ ਨੂੰ ਬਦਲ ਦੇਵੇਗੀ।

ਫਾਈਨਲ 'ਚ ਇੰਗਲੈਂਡ ਨੂੰ ਕੀਤਾ ਸੀ ਚਿੱਤ

ਤੁਹਾਨੂੰ ਦੱਸ ਦੇਈਏ ਕਿ ਅੰਡਰ-19 ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਪੂਰੀ ਟੀਮ 17.1 ਓਵਰਾਂ 'ਚ ਸਿਰਫ 68 ਦੌੜਾਂ 'ਤੇ ਆਲ ਆਊਟ ਹੋ ਗਈ। ਜਵਾਬ 'ਚ ਭਾਰਤੀ ਟੀਮ ਨੇ 14 ਓਵਰਾਂ 'ਚ ਤਿੰਨ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਭਾਰਤੀ ਅੰਡਰ-19 ਮਹਿਲਾ ਕ੍ਰਿਕਟ ਟੀਮ ਆਈਸੀਸੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦੀ ਪਹਿਲੀ ਚੈਂਪੀਅਨ ਬਣੀ। 


Tarsem Singh

Content Editor

Related News