ਥਾਣਾ ਇੰਚਾਰਜਾਂ ਸਣੇ 7 ਇੰਸਪੈਕਟਰਾਂ ਨੂੰ ਕੀਤਾ ਇੱਧਰੋਂ-ਉੱਧਰ, ਪੜ੍ਹੋ ਪੂਰੀ LIST
Saturday, May 03, 2025 - 08:33 AM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਚੰਡੀਗੜ੍ਹ ਪੁਲਸ ਵਿਭਾਗ 'ਚ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਸਾਈਬਰ ਥਾਣਾ ਇੰਚਾਰਜ ਅਤੇ 3 ਥਾਣਿਆਂ ਦੇ ਐੱਸ. ਐੱਚ. ਓ. ਸਮੇਤ 7 ਇੰਸਪੈਕਟਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤਬਦੀਲ ਕਰ ਦਿੱਤਾ ਗਿਆ ਹੈ। ਪੁਲਸ ਹੈੱਡਕੁਆਰਟਰ ਵੱਲੋਂ ਸਾਈਬਰ ਥਾਣਾ ਇੰਚਾਰਜ, ਸੈਕਟਰ-19 ਐੱਸ. ਐੱਚ. ਓ., ਇੰਡਸਟਰੀਅਲ ਏਰੀਆ ਐੱਸ. ਐੱਚ. ਓ. ਅਤੇ ਆਈ. ਟੀ. ਪਾਰਕ ਥਾਣਾ ਦੇ ਐੱਸ. ਐੱਚ. ਓ. ਨੂੰ ਬਦਲ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਨਵੇਂ ਇੰਸਪੈਕਟਰ ਨੂੰ ਥਾਣਾ ਇੰਚਾਰਜ ਦਾ ਚਾਰਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਨੀਟ UG ਦੀ ਪ੍ਰੀਖਿਆ ਨਾਲ ਜੁੜੀ ਅਹਿਮ ਖ਼ਬਰ, ਪ੍ਰੀਖਿਆਰਥੀਆਂ ਨੂੰ ਕੀਤੀ ਗਈ ਖ਼ਾਸ ਅਪੀਲ
ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਤਬਾਦਲਾ ਸੂਚੀ ਦੇ ਤਹਿਤ, ਇੰਸਪੈਕਟਰ ਊਸ਼ਾ ਰਾਣੀ ਨੂੰ ਸੈਕਟਰ-19 ਦੇ ਐੱਸ. ਐੱਚ. ਓ. ਦੇ ਅਹੁਦੇ ਤੋਂ ਤਬਦੀਲ ਕਰਕੇ ਆਈ. ਟੀ. ਪਾਰਕ ਐੱਸ. ਐੱਚ. ਓ. ਦਾ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ’ਤੇ ਕੰਪਿਊਟਰ ਵਿੰਗ ਵਿਚ ਤਾਇਨਾਤ ਇੰਸਪੈਕਟਰ ਸਰਿਤਾ ਰਾਏ ਨੂੰ ਸੈਕਟਰ-19 ਦਾ ਐੱਸ. ਐੱਚ. ਓ. ਨਿਯੁਕਤ ਕੀਤਾ ਗਿਆ ਹੈ। ਟ੍ਰੈਫਿਕ ਇੰਸਪੈਕਟਰ ਇਲਮ ਰਿਜ਼ਵੀ ਨੂੰ ਸਾਈਬਰ ਥਾਣਾ ਇੰਚਾਰਜ ਦਾ ਚਾਰਜ ਦਿੱਤਾ ਗਿਆ ਹੈ, ਜਦੋਂ ਕਿ ਇੰਸਪੈਕਟਰ ਰੋਹਤਾਸ ਯਾਦਵ ਨੂੰ ਸੁਰੱਖਿਆ ਵਿੰਗ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਵਾਹਨਾਂ ਨੂੰ ਲੈ ਕੇ ਜਾਰੀ ਹੋ ਗਏ ਨਵੇਂ ਹੁਕਮ! ਲੱਗ ਗਈ ਪਾਬੰਦੀ, ਪੜ੍ਹੋ ਪੂਰੀ ਖ਼ਬਰ
ਇਸ ਦੇ ਨਾਲ ਹੀ ਟ੍ਰੈਫਿਕ ਵਿੰਗ ਵਿਚ ਤਾਇਨਾਤ ਇੰਸਪੈਕਟਰ ਸਤਨਾਮ ਸਿੰਘ ਨੂੰ ਇੰਡਸਟਰੀਅਲ ਏਰੀਆ ਐੱਸ. ਐੱਚ. ਓ. ਅਤੇ ਜੁਲਦਨ ਸਿੰਘ ਜੋ ਕਿ ਆਈ. ਟੀ. ਪਾਰਕ ਐੱਸ. ਐੱਚ. ਓ. ਸੀ, ਨੂੰ ਇੰਚਾਰਜ ਸੀ. ਆਰ. ਯੂ. ਨਿਯੁਕਤ ਕੀਤਾ ਗਿਆ ਹੈ। ਪੁਲਸ ਲਾਈਨ ਵਿਚ ਤਾਇਨਾਤ ਇੰਸਪੈਕਟਰ ਸੰਜੀਵ ਕੁਮਾਰ ਨੂੰ ਸੁਰੱਖਿਆ ਅਤੇ ਟ੍ਰੈਫਿਕ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8