ਸਚਿਨ ਨੇ ਦੱਸਿਆ ਮੈਦਾਨ 'ਤੇ ਇਸ ਚੀਜ਼ ਨੂੰ ਕਰਦੇ ਸਨ ਨਾਪਸੰਦ

12/17/2017 7:49:50 PM

ਨਵੀਂ ਦਿੱਲੀ— ਕ੍ਰਿਕਟ ਦੇ ਮੈਦਾਨ ਤੋਂ ਦੂਰ ਹੋਣ ਤੋਂ ਬਾਅਦ ਵੀ ਸਚਿਨ ਤੇਂਦੁਲਕਰ ਦੇ ਫੈਨਸ ਦੀ ਕੋਈ ਕਮੀ ਨਹੀਂ ਹੈ। ਉਸ ਦੇ ਫੈਨਸ ਉਸ ਨਾਲ ਜੁੜੀਆ ਹਰ ਛੋਟੀਆਂ-ਵੱਡੀਆਂ ਗੱਲਾਂ ਨੂੰ ਜਾਨਣ ਲਈ ਬੇਤਾਬ ਰਹਿੰਦੇ ਹਨ। ਇਸ ਦੌਰਾਨ ਸਚਿਨ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕਰਦੇ ਹਨ। ਸਚਿਨ ਸੋਸ਼ਲ ਮੀਡਆ 'ਤੇ ਆਪਣੇ ਫੈਨਸ ਨਾਲ ਜੁੜੇ ਰਹਿੰਦੇ ਹਨ।
ਅਜਿਹਾ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਦੇ ਨਾਲ ਸਚਿਨ ਨੇ ਆਪਣੀ ਤਸਵੀਰ ਸਾਂਝੀ ਕਰ ਕੇ ਆਪਣੀਆਂ ਪੁਰਾਣੀਆ ਯਾਦਾਂ ਨੂੰ ਤਾਜ਼ਾ ਕੀਤਾ ਸਚਿਨ ਅਤੇ ਸ਼੍ਰੀਨਾਥ ਲੰਬੇ ਸਮੇਂ ਤੱਕ ਇਕ ਸਾਥ ਖੇਡ ਚੁੱਕੇ ਹਨ।
ਸਚਿਨ ਨੇ ਟਵਿੱਟਰ 'ਤੇ ਸ਼੍ਰੀਨਾਥ ਦੀ ਤਸਵੀਰ ਸਾਂਝੀ ਕਰ ਕੇ ਲਿਖਿਆ ਕਿ ਬਾਬੂ ਹਮੇਸ਼ਾ ਇਸ ਊਂਗਲੀ ਉੱਠਣ ਦਾ ਇਤਜ਼ਾਰ ਰਹਿੰਦਾ ਸੀ। ਜਦਕਿ ਮੈਂ ਇਕ ਬੱਲੇਬਾਜ਼ ਦੇ ਤੌਰ 'ਤੇ ਇਸ ਊਂਗਲੀ ਨੂੰ ਕਦੇ ਨਹੀਂ ਦੇਖਣਾ ਚਾਹੁੰਦਾ ਸੀ।


ਜ਼ਿਕਰਯੋਗ ਹੈ ਕਿ ਸ਼੍ਰੀਨਾਥ ਨੇ 2003 ਵਿਸ਼ਵ ਕੱਪ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਸ਼੍ਰੀਨਾਥ ਨੇ ਆਪਣੇ ਕਰੀਅਰ 'ਚ 67 ਟੈਸਟ ਮੈਚ ਖੇਡੇ ਜਿਸ 'ਚ ਉਸ ਦੇ ਨਾਂ 236 ਵਿਕਟਾਂ ਹਨ। ਉੱਥੇ ਹੀ 229 ਵਨ ਡੇ ਮੈਚਾਂ 'ਚ ਉਸ ਨੇ ਕੁਲ 315 ਵਿਕਟਾਂ ਹਾਸਲ ਕੀਤੀਆਂ। ਕਰਨਾਟਕ ਦੇ ਇਸ ਖਿਡਾਰੀ ਨੇ ਭਾਰਤ ਨੂੰ ਕਈ ਅਹਿੰਮ ਮੈਚਾਂ 'ਚ ਜਿੱਤ ਹਾਸਲ ਕਰਵਾਈ।


Related News