ਸਬਾਲੇਂਕਾ ਨੇ ਸਵੀਆਟੇਕ ਨੂੰ ਹਰਾ ਕੇ ਜਿੱਤਿਆ ਮੈਡ੍ਰਿਡ ਓਪਨ ਖਿਤਾਬ

Sunday, May 07, 2023 - 09:01 PM (IST)

ਸਬਾਲੇਂਕਾ ਨੇ ਸਵੀਆਟੇਕ ਨੂੰ ਹਰਾ ਕੇ ਜਿੱਤਿਆ ਮੈਡ੍ਰਿਡ ਓਪਨ ਖਿਤਾਬ

ਮੈਡਰਿਡ : ਵਿਸ਼ਵ ਦੀਆਂ ਦੋ ਚੋਟੀ ਦੀ ਰੈਂਕਿੰਗ ਵਾਲੀਆਂ ਖਿਡਾਰਨਾਂ ਵਿਚਾਲੇ ਖੇਡੇ ਗਏ ਫਾਈਨਲ ਮੈਚ ਵਿੱਚ ਆਰਯਨਾ ਸਬਾਲੇਂਕਾ ਨੇ ਇਗਾ ਸਵੀਆਟੇਕ ਨੂੰ ਹਰਾ ਕੇ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖਿਤਾਬ ਜਿੱਤਿਆ। ਵਿਸ਼ਵ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਬਜ਼ ਸਬਾਲੇਂਕਾ ਨੇ ਚੋਟੀ ਦੀ ਰੈਂਕਿੰਗ ਦੀ ਸਵੀਆਟੇਕ ਨੂੰ ਤਿੰਨ ਸੈੱਟਾਂ ਤੱਕ ਚੱਲੇ ਸਖਤ ਮੁਕਾਬਲੇ 'ਚ 6-3, 3-6, 6-3 ਨਾਲ ਹਰਾਇਆ। 

ਬੇਲਾਰੂਸ ਦੀ ਖਿਡਾਰਨ ਸਬਾਲੇਂਕਾ ਦੋ ਹਫ਼ਤੇ ਪਹਿਲਾਂ ਸਟਟਗਾਰਟ ਓਪਨ ਦੇ ਫਾਈਨਲ ਵਿੱਚ ਹਾਰ ਗਈ ਸੀ ਅਤੇ ਇਸ ਤੋਂ ਪਹਿਲਾਂ ਉਹ ਆਪਣੀ ਵਿਰੋਧੀ ਪੋਲੈਂਡ ਦੀ ਸਵੀਆਟੇਕ ਖ਼ਿਲਾਫ਼ ਕਲੇ ਕੋਰਟਸ ਉੱਤੇ ਖੇਡੇ ਗਏ ਤਿੰਨ ਮੈਚਾਂ ਵਿੱਚ ਜਿੱਤ ਨਹੀਂ ਸਕੀ ਸੀ। ਹਾਲਾਂਕਿ ਉਸ ਨੇ ਇੱਥੇ ਹਮਲਾਵਰ ਰਵੱਈਆ ਦਿਖਾਇਆ ਅਤੇ ਢਾਈ ਘੰਟੇ ਤੱਕ ਚੱਲੇ ਮੈਚ ਨੂੰ ਜਿੱਤ ਲਿਆ। ਆਸਟ੍ਰੇਲੀਅਨ ਓਪਨ ਚੈਂਪੀਅਨ ਸਬਲੇਂਕਾ ਦਾ ਇਸ ਸੀਜ਼ਨ ਵਿੱਚ ਇਹ ਤੀਜਾ ਅਤੇ ਕਰੀਅਰ ਦਾ 13ਵਾਂ ਖ਼ਿਤਾਬ ਹੈ।


author

Tarsem Singh

Content Editor

Related News