ਸਬਾਲੇਂਕਾ ਨੇ ਅਜ਼ਾਰੇਂਕਾ ਨੂੰ ਹਰਾਇਆ, ਹੁਣ ਬ੍ਰਿਸਬੇਨ ਫਾਈਨਲ ਵਿੱਚ ਰਿਬਾਕਿਨਾ ਨਾਲ ਭਿੜੇਗੀ

Sunday, Jan 07, 2024 - 12:39 PM (IST)

ਬ੍ਰਿਸਬੇਨ : ਚੋਟੀ ਦਾ ਦਰਜਾ ਪ੍ਰਾਪਤ ਆਰਿਆਨਾ ਸਬਾਲੇਂਕਾ ਨੇ ਸ਼ਨੀਵਾਰ ਨੂੰ ਇੱਥੇ ਦੋ ਵਾਰ ਦੀ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੂੰ 6-2, 6-4 ਨਾਲ ਹਰਾ ਕੇ ਬ੍ਰਿਸਬੇਨ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ, ਜਿਸ ਵਿੱਚ ਉਸ ਦਾ ਸਾਹਮਣਾ ਏਲੀਨਾ ਰਿਬਾਕਿਨਾ ਨਾਲ ਹੋਵੇਗਾ। ਪਿਛਲੇ ਸਾਲ ਆਸਟਰੇਲੀਅਨ ਓਪਨ ਦੇ ਫਾਈਨਲ ਵਿੱਚ ਵੀ ਸਬਾਲੇਂਕਾ ਅਤੇ ਰਿਬਾਕਿਨਾ ਦਾ ਸਾਹਮਣਾ ਹੋਇਆ ਸੀ। ਇਸ ਵਿੱਚ ਸਬਾਲੇਂਕਾ ਨੇ ਰਿਬਾਕਿਨਾ ਨੂੰ 4-6, 6-3, 6-4 ਨਾਲ ਹਰਾ ਕੇ ਗਰੈਂਡ ਸਲੈਮ ਖ਼ਿਤਾਬ ਜਿੱਤਿਆ ਸੀ।

ਇਹ ਵੀ ਪੜ੍ਹੋ : ਰਾਸ਼ਿਦ ਭਾਰਤ ਵਿਰੁੱਧ ਟੀ-20 ਲੜੀ ਲਈ ਟੀਮ ’ਚ ਸ਼ਾਮਲ

ਸਬਾਲੇਂਕਾ ਨੇ 2022 ਦੀ ਵਿੰਬਲਡਨ ਚੈਂਪੀਅਨ ਰਿਬਾਕਿਨਾ ਨਾਲ ਆਪਣੀਆਂ 7 ਮੁਕਾਬਲੇ ਵਿੱਚੋਂ 5 ਜਿੱਤੇ ਹਨ। ਆਸਟਰੇਲਿਆਈ ਧਰਤੀ 'ਤੇ ਸਬਾਲੇਂਕਾ ਦੀ ਜਿੱਤ ਦਾ ਸਿਲਸਿਲਾ 15 ਮੈਚਾਂ ਤੱਕ ਵਧਿਆ ਹੈ, ਜਿਸ ਵਿੱਚ ਮੈਲਬੌਰਨ ਪਾਰਕ ਵਿਖੇ ਗ੍ਰੈਂਡ ਸਲੈਮ ਟਰਾਫੀ ਅਤੇ 2023 ਦੇ ਸ਼ੁਰੂ ਵਿੱਚ ਐਡੀਲੇਡ ਵਿੱਚ ਇੱਕ ਖਿਤਾਬ ਵੀ ਸ਼ਾਮਲ ਹੈ। ਸਬਾਲੇਂਕਾ ਨੇ ਅਜ਼ਾਰੇਂਕਾ ਦੇ ਖਿਲਾਫ 10 ਐੱਸ ਅਤੇ 35 ਵਿਨਰ ਲਗਾਏ।

ਇਹ ਵੀ ਪੜ੍ਹੋ : ਰੋਹਿਤ ਅਤੇ ਕੋਹਲੀ ਹਨ ਸ਼ਾਨਦਾਰ ਫੀਲਡਰ, ਟੀ-20 ਵਿਸ਼ਵ ਕੱਪ 'ਚ ਉਨ੍ਹਾਂ ਨੂੰ ਖੇਡਣਾ ਚਾਹੀਦਾ ਹੈ : ਗਾਵਸਕਰ

ਅਜ਼ਾਰੇਂਕਾ ਨੇ 2012 ਅਤੇ 2013 ਵਿੱਚ ਲਗਾਤਾਰ ਆਸਟ੍ਰੇਲੀਅਨ ਓਪਨ ਖ਼ਿਤਾਬ ਜਿੱਤੇ। ਰਿਬਾਕਿਨਾ 19 ਸਾਲ ਦੀ ਲਿੰਡਾ ਨੋਸਕੋਵਾ ਨੂੰ 6-3, 6-2 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚੀ। ਚੋਟੀ ਦੇ ਦੋ ਦਰਜਾ ਪ੍ਰਾਪਤ ਖਿਡਾਰੀ ਵੀ ਪੁਰਸ਼ ਵਰਗ ਦੇ ਫਾਈਨਲ ਵਿੱਚ ਪਹੁੰਚ ਸਕਦੇ ਹਨ। ਚੋਟੀ ਦਾ ਦਰਜਾ ਪ੍ਰਾਪਤ ਹੋਲਗਰ ਰੂਨੇ ਨੇ ਰੋਮਨ ਸਫੀਉਲਿਨ 'ਤੇ 6-4, 7-6 ਨਾਲ ਜਿੱਤ ਦਰਜ ਕੀਤੀ। 8ਵੇਂ ਸਥਾਨ 'ਤੇ ਕਾਬਜ਼ ਰੁਨ ਐਤਵਾਰ ਨੂੰ ਦੂਜੇ ਦਰਜਾ ਪ੍ਰਾਪਤ ਗ੍ਰਿਗੋਰ ਦਿਮਿਤਰੋਵ ਅਤੇ ਜੌਰਡਨ ਥਾਮਸਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਭਿੜਨ 'ਤੇ ਆਪਣਾ 5ਵਾਂ ਏਟੀਪੀ ਖਿਤਾਬ ਜਿੱਤਣ ਦੀ ਉਮੀਦ ਕਰੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News