ਦੱਖਣੀ ਅਫਰੀਕਾ ਦੇ ਖੇਡ ਮੰਤਰੀ ਨੇ ਕ੍ਰਿਕੇਟ ਨੂੰ ਲੈ ਕੇ ਦਿੱਤਾ ਇਹ ਵੱਡਾ ਬਿਆਨ
Saturday, May 01, 2021 - 08:39 PM (IST)
ਜੋਹਾਨਿਸਬਰਗ-ਖੇਡ ਮੰਤਰੀ ਨਾਥੀ ਮਥੇਵਾ ਨੇ ਕਿਹਾ ਕਿ ਕ੍ਰਿਕੇਟ ਸਰਕਾਰੀ ਦਖਲ ਦੇ ਬਿਨਾਂ ਹੋਣਾ ਚਾਹੀਦਾ ਅਤੇ ਉਨ੍ਹਾਂ ਨੇ ਉਸ ਐਲਾਨ ਨੂੰ ਵੀ ਵਾਪਸ ਲੈ ਲਿਆ ਜਿਸ ਨਾਲ ਰਾਸ਼ਟਰੀ ਟੀਮਾਂ ਅਤੇ ਉਨ੍ਹਾਂ ਦੌਰੇ ਖਤਰੇ 'ਚ ਪੈ ਸਕਦੇ ਸਨ। ਉਨ੍ਹਾਂ ਨੇ ਕ੍ਰਿਕੇਟ ਦੱਖਣੀ ਅਫਰੀਕਾ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਸੀਂ ਕਾਫੀ ਕੁਝ ਸਿਖਿਆ ਹੈ ਅਤੇ ਹੁਣ ਸਰਕਾਰ ਨੂੰ ਇਸ ਤੋਂ ਵੱਖ ਹੋ ਜਾਣਾ ਚਾਹੀਦਾ। ਖੇਡਾਂ 'ਚ ਸਰਕਾਰੀ ਦਖਲ ਨਹੀਂ ਹੋਣਾ ਚਾਹੀਦਾ।
ਇਹ ਵੀ ਪੜ੍ਹੋ-WHO ਨੇ ਮਾਡਰਨਾ ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਦਿੱਤੀ ਮਨਜ਼ੂਰੀ
ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਚੰਗੀ ਚੀਜ਼ ਲਈ ਸੰਘਰਸ਼ ਜ਼ਰੂਰੀ ਹੈ। ਮਥੇਵਾ ਨੇ ਪਿਛਲੇ ਸਾਲ ਅੰਤਰਿਮ ਬੋਰਡ ਦੀ ਨਿਯੁਕਤੀ ਕੀਤੀ ਸੀ ਅਤੇ ਸਮੂਚੇ ਪਿਛਲੇ ਬੋਰਡ ਨੂੰ ਜਾਂ ਤਾਂ ਬਰਖਾਸਤ ਕਰ ਦਿੱਤਾ ਗਿਆ ਸੀ ਜਾਂ ਉਸ ਨੇ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਅਤੇ ਮਨੋਰੰਜਨ ਐਕਟ ਤਹਿਤ ਆਪਣੇ ਅਧਿਕਾਰਾਂ ਦਾ ਇਸਤੇਮਾਲ ਕੀਤਾ ਜਿਸ ਨਾਲ ਦੱਖਣੀ ਅਫਰੀਕਾ 'ਚ ਕੋਈ ਕ੍ਰਿਕੇਟ ਈਕਾਈ ਨਹੀਂ ਰਹਿ ਜਾਂਦੀ।
ਇਹ ਵੀ ਪੜ੍ਹੋ-PM ਇਮਰਾਨ ਖਾਨ ਨੇ ਗਿਲਗਿਤ-ਬਾਲਟਿਸਤਾਨ ਲਈ 370 ਅਰਬ ਰੁਪਏ ਦੇ ਵਿਕਾਸ ਪੈਕੇਜ ਦਾ ਕੀਤਾ ਐਲਾਨ
ਇਸ ਨਾਲ ਰਾਸ਼ਟਰੀ ਟੀਮਾਂ ਦਾ ਦਰਜਾ ਅਤੇ ਭਵਿੱਖ ਦੇ ਦੌਰੇ ਖਤਰੇ 'ਚ ਪੈ ਸਕਦੇ ਸਨ। ਇਸ ਦੇ ਕੁਝ ਘੰਟੇ ਬਾਅਦ ਹੀ ਹਾਲਾਂਕਿ ਉਨ੍ਹਾਂ ਨੇ ਕਿਹਾ ਉਨ੍ਹਾਂ ਨੇ ਆਪਣੇ ਵਿਭਾਗ ਨੂੰ ਇਸ ਨੂੰ ਵਾਪਸ ਲੈਣ ਦੀ ਹੁਕਮ ਦੇ ਦਿੱਤੇ ਹਨ। ਸੀ.ਐੱਸ.ਏ. ਨੇ ਨਵੇਂ ਬੋਰਡ 'ਚ 15 ਡਾਇਰੈਕਟਰ ਹੋਣਗੇ ਜੋ ਦੋ ਸਾਲ ਬਾਅਦ ਘਟ ਕੇ 13 ਹੋ ਜਾਣਗੇ। ਅੱਠ ਸੁਤੰਤਰ ਡਾਇਰੈਕਟਰ ਹੋਣਗੇ ਜਿਨ੍ਹਾਂ ਨੂੰ ਸੁਤੰਤਰ ਪੈਨਲ ਨਾਮਜ਼ਦ ਕਰੇਗੀ। ਮੈਂਬਰਾਂ ਦੀ ਕਾਊਂਸਲ ਪੰਜ ਗੈਰ-ਸੁਤੰਤਰ ਡਾਇਰੈਕਟਰਾਂ ਨੂੰ ਚੁਣੇਗੀ। ਸੀ.ਐੱਸ.ਏ. ਬੋਰਡ ਦੇ ਪ੍ਰਧਾਨ ਅੱਠ ਸੁਤੰਤਰ ਡਾਇਰੈਕਟਰਾਂ 'ਚੋਂ ਇਕ ਹੋਵੇਗਾ।
ਇਹ ਵੀ ਪੜ੍ਹੋ-ਕੋਰੋਨਾ ਕਾਲ 'ਚ ਰਹਿਣ ਪੱਖੋਂ ਇਹ ਦੇਸ਼ ਹੈ ਸਭ ਤੋਂ ਬਿਹਤਰੀਨ, ਜਾਣੋ ਭਾਰਤ ਦੀ ਰੈਂਕਿੰਗ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।