ਕੋਲਕਾਤਾ ਪਹੁੰਚੀ ਦੱਖਣੀ ਅਫਰੀਕੀ ਟੀਮ, ਅੱਜ ਆਪਣੇੇ ਦੇਸ਼ ਲਈ ਹੋਵੇਗੀ ਰਵਾਨਾ
Tuesday, Mar 17, 2020 - 12:13 PM (IST)

ਸਪੋਰਟਸ ਡੈਸਕ— ਕੋਵਿਡ 19 ਮਹਾਮਾਰੀ ਦੇ ਕਾਰਨ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਰੱਦ ਹੋਣ ਤੋਂ ਬਾਅਦ ਆਪਣੇ ਦੇਸ਼ ਪਰਤ ਰਹੀ ਦੱਖਣੀ ਅਫਰੀਕਾ ਕ੍ਰਿਕਟ ਟੀਮ ਸੋਮਵਾਰ ਨੂੰ ਇੱਥੇ ਇਕ ਹੋਟਲ ’ਚ ਰੂਕੀ ਹੈ। ਦੱਖਣੀ ਅਫਰੀਕੀ ਟੀਮ ਨੇ ਲਖਨਊ ਤੋਂ ਕੋਲਕਾਤਾ ਦੇ ਰਸਤੇ ਜਾਣਾ ਚੁਣਿਆ। ਅਜੇ ਤਕ ਇੱਥੇ ਕੋਵਿਡ 19 ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਦਰਅਸਲ ਮੈਡੀਕਲ ਕਮੇਟੀ ਦੇ ਪ੍ਰਧਾਨ ਪ੍ਰਦੀਪ ਡੇ ਨੇ ਪੱਜਰਕਾਰਾਂ ਤੋਂ ਕਿਹਾ, ‘ਅਸੀਂ ਪੂਰਾ ਇੰਤਜ਼ਾਮ ਕੀਤਾ ਹੈ ਤਾਂ ਜੋ ਦੱਖਣੀ ਅਫਰੀਕੀ ਖਿਡਾਰੀ ਸੁਰੱਖਿਅਤ ਆਪਣੇ ਦੇਸ਼ ਪਰਤ ਸਕਣ। ਸਾਡੀ ਤਿੰਨ ਮੈਂਮਬਰੀ ਮੈਡੀਕਲ ਟੀਮ ਵਿਵਸਥਾ ’ਤੇ ਨਜ਼ਰ ਰੱਖੀ ਹੋਈ ਹੈ। ਅਸੀਂ ਪੂਰੀ ਸਾਵਧਾਨੀ ਵਰਤੀ ਹੈ। ਟੀਮ ਦੀ ਹਵਾਈ ਅੱਡੇ ’ਤੇ ਕੈਬ ਪ੍ਰਧਾਨ ਅਵਿਸ਼ੇਕ ਡਾਲਮੀਆ, ਸਕੱਤਰ ਸਨੇਹਾਸ਼ੀਸ਼ ਗਾਂਗੁਲੀ ਅਤੇ ਸੰਯੁਕਤ ਸਕੱਤਰ ਦੇਬਬਰਤ ਦਾਸ ਨੇ ਅਗਵਾਨੀ ਕੀਤੀ।
ਡਾਲਮੀਆ ਨੇ ਅੱਗੇ ਕਿਹਾ, ‘ਸਭ ਕੁਝ ਠੀਕ ਹੈ। ਉਨ੍ਹਾਂ ਦੇ ਕਮਰੇ ਸਾਫ ਕੀਤੇ ਗਏ ਹਨ। ਸਾਡੀ ਮੈਡੀਕਲ ਅਤੇ ਜਨਸੰਪਰਕ ਟੀਮ ਵੀ ਉਥੇ ਦੋ ਕਮਰਿਆਂ ’ਚ ਠਹਿਰੀ ਹੈ। ਉਨ੍ਹਾਂ ਦੇ ਕੋਲ ਖਾਸ ਮਾਸਕ ਅਤੇ ਸੈਨਿਟਾਇਜ਼ਰ ਹਨ। ਅਸੀਂ ਖਿਡਾਰੀਆਂ ਨਾਲ ਗੱਲ ਕੀਤੀ ਹੈ ਅਤੇ ਉਹ ਠੀਕ ਹਨ। ਦੱਖਣੀ ਅਫਰੀਕਾ ਟੀਮ ਦੁਬਈ ਦੇ ਰਸਤੇ ਰਵਾਨਾ ਹੋਵੇਗੀ।