ਸਚਿਨ-ਯੂਸੁਫ਼ ਤੋੋਂ ਬਾਅਦ ਹੁਣ ਇਹ ਸਾਬਕਾ ਧਾਕੜ ਖਿਡਾਰੀ ਵੀ ਨਿਕਲਿਆ ਕੋਵਿਡ-19 ਪਾਜ਼ੇਟਿਵ
Sunday, Mar 28, 2021 - 07:02 PM (IST)
ਨਵੀਂ ਦਿੱਲੀ— ਸਾਬਕਾ ਭਾਰਤੀ ਬੱਲੇਬਾਜ਼ ਐੱਸ. ਬਦਰੀਨਾਥ ਨੇ ਐਤਵਾਰ ਨੂੰ ਕਿਹਾ ਕਿ ਉਹ ਕੋਵਿਡ-19 ਦੇ ਟੈਸਟ ’ਚ ਪਾਜ਼ੇਟਿਵ ਪਾਏ ਗਏ ਹਨ ਤੇ ਇਸ ਸਮੇਂ ਘਰ ’ਚ ਇਕਾਂਤਵਾਸ ’ਚ ਹੈ ਜਿਸ ਨਾਲ ਉਹ ਪਿਛਲੇ ਦੋ ਦਿਨਾਂ ’ਚ ਰੋਡ ਸੇਫ਼ਟੀ ਵਰਲਡ ਸੀਰੀਜ਼ ਟੂਰਨਾਮੈਂਟ ’ਚ ਇਨਫੈਕਟਿਡ ਹੋਣ ਵਾਲੇ ਤੀਜੇ ਸਾਬਕਾ ਭਾਰਤੀ ਕ੍ਰਿਕਟਰ ਬਣ ਗਏ। ਬਦਰੀਨਾਥ ਹਾਲ ਹੀ ’ਚ ਰਾਏਪੁਰ ’ਚ ਆਯੋਜਿਤ ਵੇਟਰੰਸ ਟੂਰਨਾਮੈਂਟ ’ਚ ਖੇਡੇ ਸਨ, ਉਨ੍ਹਾਂ ਤੋਂ ਪਹਿਲਾਂ ਸ਼ਨੀਵਾਰ ਨੂੰ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਤੇ ਸਾਬਕਾ ਭਾਰਤੀ ਆਲ ਰਾਊਂਡਰ ਯੂਸੁਫ਼ ਪਠਾਨ ਨੇ ਵੀ ਖ਼ੁਦ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : BCCI ਨੇ IPL 2021 ਲਈ ਕ੍ਰਿਕਟ ਦੇ ਬੇਹੱਦ ਵਿਵਾਦਤ ਸਾਫ਼ਟ ਸਿਗਨਲ ਨਿਯਮ ’ਤੇ ਲਿਆ ਵੱਡਾ ਫ਼ੈਸਲਾ
ਬਦਰੀਨਾਥ ਨੇ ਆਪਣੇ ਬਿਆਨ ’ਚ ਕਿਹਾ ਕਿ ਮੈਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਿਹਾ ਹਾਂ ਤੇ ਰੈਗੁਲਰ ਟੈਸਟ ਕਰਾ ਰਿਹਾ ਹਾਂ। ਫਿਰ ਵੀ ਮੈਂ ਕੋਵਿਡ-19 ਪਾਜ਼ੇਟਿਵ ਆਇਆ ਤੇ ਮੈਨੂੰ ਕੁਝ ਹਲਕੇ ਲੱਛਣ ਹਨ। ਉਨ੍ਹਾਂ ਨੇ 2018 ’ਚ ਕ੍ਰਿਕਟ ਦੇ ਸਾਰੇ ਫ਼ਾਰਮੈਟਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ, ‘‘ਮੈਂ ਸਾਰੇ ਪ੍ਰੋਟੋਕਾਲ ਦੀ ਪਾਲਣਾ ਕਰਾਂਗਾ ਤੇ ਆਪਣੇ ਡਾਕਟਰ ਦੀ ਸਲਾਹ ਮੁਤਾਬਕ ਕੰਮ ਕਰ ਰਿਹਾ ਹਾਂ।’’ ਦੇਸ਼ ’ਚ ਕੋਵਿਡ-19 ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਿਸ ’ਚ ਸ਼ਨੀਵਾਰ ਨੂੰ ਹੀ 62714 ਨਵੇਂ ਮਾਮਲੇ ਸਾਹਮਣੇ ਆਏ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।