ਦੱ. ਅਫਰੀਕਾ ਦੇ ਤੇਜ਼ ਗੇਂਦਬਾਜ਼ ਫਿਲੈਂਡਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

01/28/2020 3:01:49 AM

ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਵਰਨਾਨ ਫਿਲੈਂਡਰ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਉਸ ਨੇ ਇੰਗਲੈਂਡ ਵਿਰੁੱਧ ਆਪਣਾ ਆਖਰੀ ਟੈਸਟ ਮੈਚ ਖੇਡਿਆ। 2011 'ਚ ਟੈਸਟ ਕ੍ਰਿਕਟ 'ਚ ਡੈਬਿਊ ਕਰਨ ਵਾਲੇ ਫਿਲੈਂਡਰ ਨੇ ਦੱਖਣੀ ਅਫਰੀਕਾ ਦੇ ਲਈ 64 ਟੈਸਟ ਖੇਡੇ ਹਨ। ਹਾਲਾਂਕਿ ਆਪਣੇ ਆਖਰੀ ਮੈਚ 'ਚ ਫਿਲੈਂਡਰ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੀ ਪਾਰੀ 'ਚ ਉਸ ਨੇ ਸਿਰਫ 1.3 ਓਵਰ ਹੀ ਕਰਵਾਏ ਤੇ ਦੂਜੇ ਓਵਰ 'ਚ ਹੀ ਉਸ ਨੂੰ ਸੱਟ ਕਾਰਨ ਬਾਹਰ ਜਾਣਾ ਪਿਆ। ਆਪਣੇ ਆਖਰੀ ਟੈਸਟ 'ਚ ਉਹ ਦੱਖਣੀ ਅਫਰੀਕਾ ਨੂੰ ਜਿੱਤ ਨਹੀਂ ਦਿਵਾ ਸਕਿਆ।

PunjabKesari
ਇੰਗਲੈਂਡ ਨੇ ਚੌਥੇ ਟੈਸਟ 'ਚ ਦੱਖਣੀ ਅਫਰੀਕਾ ਨੂੰ 191 ਦੌੜਾਂ ਨਾਲ ਹਰਾ ਚਾਰ ਮੈਚਾਂ ਦੀ ਟੈਸਟ ਸੀਰੀਜ਼ 3-1 ਨਾਲ ਆਪਣੇ ਨਾਂ ਕਰ ਲਈ। ਮੈਚ ਤੋਂ ਬਾਅਦ ਫਿਲੈਂਡਰ ਨੂੰ ਟੋਕਨ ਦੇ ਕੇ ਸਨਮਾਨਿਤ ਕੀਤਾ ਗਿਆ। ਆਈ. ਸੀ. ਸੀ. ਨੇ ਵੀ ਉਸਦੀ ਫੋਟੋ ਸ਼ੇਅਰ ਕਰਦੇ ਹੋਏ ਉਸਦੇ ਕਰੀਅਰ ਰਿਕਾਰਡ ਦੇ ਵਾਰੇ 'ਚ ਟਵੀਟ ਕੀਤਾ।


ਜ਼ਿਕਰਯੋਗ ਹੈ ਕਿ ਫਿਲੈਂਡਰ ਨੇ ਸੀਰੀਜ਼ ਦੀ ਸ਼ੁਰੂਆਤ 'ਚ ਹੀ ਕਿਹਾ ਸੀ ਕਿ ਇਹ ਉਸਦੇ ਕਰੀਅਰ ਦੀ ਆਖਰੀ ਸੀਰੀਜ਼ ਹੋਵੇਗੀ ਤੇ ਉਹ ਫਿਰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। 34 ਸਾਲ ਦੇ ਫਿਲੈਂਡਰ ਨੇ ਆਪਣੇ ਕਰੀਅਰ 'ਚ 64 ਟੈਸਟ, 30 ਵਨ ਡੇ ਤੇ ਸੱਤ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ।

PunjabKesari


Gurdeep Singh

Content Editor

Related News