ਕੋਵਿਡ-19 ਤੋਂ ਉੱਭਰੇ ਰੁਤੂਰਾਜ ਗਾਇਕਵਾੜ, ਵੈਸਟਇੰਡੀਜ਼ ਦੇ ਖ਼ਿਲਾਫ਼ ਨਹੀਂ ਖੇਡ ਸਕਣਗੇ ਤੀਜਾ ਵਨ-ਡੇ

Friday, Feb 11, 2022 - 11:01 AM (IST)

ਅਹਿਮਦਾਬਾਦ- ਕੋਵਿਡ-19 ਪਾਜ਼ੇਟਿਵ ਭਾਰਤੀ ਬੱਲੇਬਾਜ਼ ਰੁਤੂਰਾਜ ਗਾਇਕਵਾੜ ਹੁਣ ਇਸ ਵਾਇਰਸ ਤੋਂ ਉੱਭਰ ਚੁੱਕੇ ਹਨ ਤੇ ਇਕਾਂਤਵਾਸ ਤੋਂ ਬਾਹਰ ਹਨ। ਹਾਲਾਂਕਿ ਕਪਤਾਨ ਰੋਹਿਤ ਸ਼ਰਮਾ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਸੀਨੀਅਰ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਵੈਸਟਇੰਡੀਜ਼ ਦੇ ਖ਼ਿਲਾਫ਼ ਸ਼ੁੱਕਰਵਾਰ ਨੂੰ ਤੀਜੇ ਵਨ-ਡੇ 'ਚ ਪਾਰੀ ਦਾ ਆਗਾਜ਼ ਕਰਨਗੇ ਜਿਸ ਨਾਲ ਮਹਾਰਾਸ਼ਟਰ ਦੇ ਇਸ ਖਿਡਾਰੀ ਦੇ ਇਸ ਮੈਚ 'ਚ ਉਤਰਨ ਦੀ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ : ਭਾਰਤ ’ਚ ਵਧਦੇ ਵਿਵਾਦ ਦਰਮਿਆਨ ਫਰਾਂਸ ’ਚ ਖੇਡਾਂ ਦੌਰਾਨ ਹਿਜਾਬ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ  ਰੱਦ

ਰੁਤੂਰਾਜ ਨਿਊਜ਼ੀਲੈਂਡ ਦੇ ਖ਼ਿਲਾਫ਼ ਘਰੇਲੂ ਟੀ-20 ਸੀਰੀਜ਼ 'ਚ ਵੀ ਬੈਂਚ 'ਤੇ ਸਨ ਤੇ ਉਨ੍ਹਾਂ ਨੂੰ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਉਸ ਦੀ ਸਰਜਮੀਂ 'ਤੇ ਹੋਈ ਵਨ-ਡੇ ਸੀਰੀਜ਼ 'ਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਉਨ੍ਹਾਂ ਨੇ ਵੈਸਟਇੰਡੀਜ਼ ਦੇ ਖ਼ਿਲਾਫ਼ ਸੀਰੀਜ਼ ਦੇ ਸ਼ੁਰੂ ਹੋਣ ਤੋਂ ਸਿਰਫ਼ ਚਾਰ ਦਿਨ ਪਹਿਲਾਂ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਸੀ ਜਿਸ ਕਾਰਨ ਇਹ ਵਿਵਹਾਰਕ ਤੌਰ 'ਤੇ ਸੀਰੀਜ਼ ਤੋਂ ਬਾਹਰ ਹੋ ਗਏ ਸਨ।

ਇਹ ਵੀ ਪੜ੍ਹੋ : ਵੈਸਟਇੰਡੀਜ਼ ਖਿਡਾਰੀ ਕਾਰਲੋਸ ਬਣੇ ਪਿਤਾ, ਭਾਰਤ ਦੇ ਇਸ ਸਟੇਡੀਅਮ ਦੇ ਨਾਂ ’ਤੇ ਰੱਖਿਆ ਧੀ ਦਾ ਨਾਮ

ਰੁਤੂਰਾਜ ਨੂੰ ਟੀ-20 ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ ਤੇ ਪੂਰੀ ਸੰਭਾਵਨਾ ਹੈ ਕਿ ਉਹ ਹੁਣ ਆਗਾਮੀ ਰਣਜੀ ਟਰਾਫ਼ੀ 'ਚ ਆਪਣੇ ਘਰੇਲੂ ਸੂਬੇ ਲਈ ਖੇਡਣਗੇ। ਦੋ ਫਰਵਰੀ ਨੂੰ ਭਾਰਤੀ ਕ੍ਰਿਕਟ ਟੀਮ ਦੇ ਤਿੰਨ ਖਿਡਾਰੀ ਧਵਨ, ਰਿਜ਼ਰਵ ਸਲਾਮੀ ਬੱਲੇਬਾਜ਼ ਗਾਇਕਵਾੜ ਤੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News