ਰੂਤੁਰਾਜ, ਅਨਮੋਲਪ੍ਰੀਤ ਅਤੇ ਇਸ਼ਾਨ ਭਾਰਤ-ਏ ਟੀਮ ''ਚ

Thursday, Jul 04, 2019 - 02:44 AM (IST)

ਰੂਤੁਰਾਜ, ਅਨਮੋਲਪ੍ਰੀਤ ਅਤੇ ਇਸ਼ਾਨ ਭਾਰਤ-ਏ ਟੀਮ ''ਚ

ਨਵੀਂ ਦਿੱਲੀ— ਰੂਤੁਰਾਜ ਗਾਇਕਵਾੜ, ਅਨਮੋਲਪ੍ਰੀਤ ਸਿੰਘ ਅਤੇ ਇਸ਼ਾਨ ਕਿਸ਼ਨ ਨੂੰ ਵੈਸਟਇੰਡੀਜ਼-ਏ ਦੌਰੇ ਲਈ ਭਾਰਤ-ਏ ਦੀ 15 ਮੈਂਬਰੀ ਇਕ ਦਿਨਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। 
ਬੀ. ਸੀ. ਸੀ. ਆਈ. ਨੇ ਬੁੱਧਵਾਰ ਇਸ ਦਾ ਐਲਾਨ ਕੀਤਾ। ਮਹਾਰਾਸ਼ਟਰ ਦੇ 22 ਸਾਲਾ ਬੱਲੇਬਾਜ਼ ਰੂਤੁਰਾਜ ਨੂੰ ਜ਼ਖਮੀ ਪ੍ਰਿਥਵੀ ਸ਼ਾਹ ਦੀ ਥਾਂ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਅਨਮੋਲਪ੍ਰੀਤ ਅਤੇ ਕਿਸ਼ਨ ਨੂੰ ਮਯੰਕ ਅਗਰਵਾਲ ਅਤੇ ਰਿਸ਼ਭ ਪੰਤ ਦੀ ਥਾਂ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਅਗਰਵਾਲ ਅਤੇ ਪੰਤ ਵਿਸ਼ਵ ਕੱਪ ਲਈ ਭਾਰਤ ਦੀ ਸੀਨੀਅਰ ਟੀਮ ਦਾ ਹਿੱਸਾ ਹਨ। ਮਨੀਸ਼ ਪਾਂਡੇ ਦੀ ਅਗਵਾਈ ਵਾਲੀ ਭਾਰਤ-ਏ ਟੀਮ 11 ਜੁਲਾਈ ਤੋਂ ਮੇਜ਼ਬਾਨ ਟੀਮ ਖਿਲਾਫ 5 ਵਨ ਡੇ ਅਤੇ 3 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ।


author

Gurdeep Singh

Content Editor

Related News