FIA ਦੇ ਝੰਡੇ ਹੇਠਾਂ ਹੀ ਮੁਕਾਬਲੇ 'ਚ ਹਿੱਸਾ ਲੈ ਪਾਉਣਗੇ ਰੂਸੀ ਡਰਾਈਵਰ
Wednesday, Mar 02, 2022 - 10:20 PM (IST)
ਪੈਰਿਸ- ਫਾਰਮੂਲਾ-1 ਦੀ ਸੰਚਾਲਨ ਸੰਸਥਾ ਐੱਫ. ਆਈ. ਏ. ਨੇ ਉਸ ਤੋਂ ਮਾਨਤਾ ਪ੍ਰਾਪਤ ਮੋਟਰ ਰੇਸਿੰਗ ਮੁਕਾਬਲਿਆਂ ਵਿਚ ਰੂਸੀ ਡਰਾਈਵਰਾਂ ਨੂੰ ਹਿੱਸਾ ਲੈਣ ਦੀ ਆਗਿਆ ਦੇ ਦਿੱਤੀ ਹੈ ਪਰ ਉਨ੍ਹਾਂ ਨੂੰ ਆਮ ਖਿਡਾਰੀ ਅਤੇ ਐੱਫ. ਆਈ. ਏ. ਦੇ ਝੰਡੇ ਹੇਠਾਂ ਹਿੱਸਾ ਲੈਣਾ ਹੋਵੇਗਾ। ਵਿਸ਼ਵ ਦੀਆਂ ਵੱਖ-ਵੱਖ ਖੇਡ ਸੰਸਥਾਵਾਂ ਦੀ ਤਰ੍ਹਾਂ ਐੱਫ. ਆਈ. ਏ. ਦਾ ਫੈਸਲਾ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੀਆਂ ਸਿਫਾਰਿਸ਼ਾਂ ਦੇ ਪੂਰੀ ਤਰ੍ਹਾਂ ਅਨੁਕੂਲ ਨਹੀਂ ਹੈ, ਜਿਸ ਵਿਚ ਰੂਸ ਦੇ ਯੂਕ੍ਰੇਨ 'ਤੇ ਹਮਲੇ ਨੂੰ ਵੇਖਦੇ ਹੋਏ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਮੁਕਾਬਲਿਆਂ ਵਿਚ ਹਿੱਸਾ ਲੈਣ ਤੋਂ ਰੋਕਣ ਲਈ ਕਿਹਾ ਗਿਆ ਸੀ।
ਇਹ ਖ਼ਬਰ ਪੜ੍ਹੋ- ਪਾਕਿ-ਆਸਟਰੇਲੀਆ : ਜਾਣੋ ਦੋਵਾਂ ਦੇਸ਼ਾਂ ਦਾ ਇਕ-ਦੂਜੇ ਵਿਰੁੱਧ ਰਿਕਾਰਡ
ਮੋਟਰਸਪੋਰਟਸ ਖੇਡਾਂ ਦੀ ਸੱਭ ਤੋਂ ਉੱਚ ਸੰਸਥਾ ਨੇ ਬਿਆਨ ਵਿਚ ਕਿਹਾ,‘‘ਰੂਸੀ ਤੇ ਬੇਲਾਰੂਸੀ ਡਰਾਈਵਰ, ਨਿੱਜੀ ਮੁਕਾਬਲੇਬਾਜ਼ੀ ਅਤੇ ਅਧਿਕਾਰੀ ਅੰਤਰਰਾਸ਼ਟਰੀ-ਖੇਤਰੀ ਮੁਕਾਬਲਿਆਂ ਵਿਚ ਸਿਰਫ ਆਮ ਸਮਰੱਥਾ ਅਤੇ ਐੱਫ. ਆਈ. ਏ. ਝੰਡੇ ਹੇਠਾਂ ਹੀ ਹਿੱਸਾ ਲੈ ਸਕਦੇ ਹਨ। ਇਸ ਵਿਚ ਹਾਲਾਂਕਿ ਕਿਹਾ ਗਿਆ ਹੈ ਕਿ ਅਗਲੇ ਨੋਟਿਸ ਤੱਕ ਰੂਸ ਜਾਂ ਬੇਲਾਰੂਸ ਵਿਚ ਕਿਸੇ ਮੁਕਾਬਲੇ ਦਾ ਪ੍ਰਬੰਧ ਨਹੀਂ ਕੀਤਾ ਜਾਵੇਗਾ ਅਤੇ ਐੱਫ. ਆਈ. ਏ. ਦੇ ਮੁਕਾਬਲਿਆਂ ਵਿਚ ਇਨ੍ਹਾਂ ਦੇਸ਼ਾਂ ਦੇ ਝੰਡੇ, ਪ੍ਰਤੀਕ ਜਾਂ ਰਾਸ਼ਟਰਗਾਨ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਐੱਫ. ਆਈ. ਏ. ਨੇ ਪਹਿਲਾਂ ਇਸ ਸਾਲ ਰੂਸੀ ਗ੍ਰਾਂ. ਪ੍ਰੀ. ਰੱਦ ਕਰ ਦਿੱਤੀ ਸੀ।
ਇਹ ਖ਼ਬਰ ਪੜ੍ਹੋ- ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿਚ 10 ਫੀਸਦੀ ਦਰਸ਼ਕਾਂ ਨੂੰ ਆਗਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।