FIFA World Cup : ਮੈਕਸੀਕੋ ਤੋਂ ਲਗਭਗ 25,000 ਫੈਂਸ ਟੂਰਨਮੈਂਟ ਲਈ ਪਹੁੰਚਣਗੇ ਰੂਸ

02/16/2018 1:27:11 AM

ਨਵੀਂ ਦਿੱਲੀ— ਮੈਕਸੀਕੋ ਦੇ ਲਗਭਗ 25,000 ਫੁੱਟਬਾਲ ਫੈਂਸ ਇਸ ਸਾਲ ਫੀਫਾ ਵਿਸਵ ਕੱਪ ਟੂਰਨਾਮੈਂਟ ਦੇ ਲਈ ਰੂਸ ਪਹੁੰਚ ਸਕਦੇ ਹਨ। ਰੂਸ 'ਚ ਮੈਕਸੀਕੋ ਦੀ ਰਾਜਦੂਤ ਨੋਰਮਾ ਬੇਰਥਾ ਪੇਂਡਾਸੋ ਮੋਰੇਨੋ ਨੇ ਇਸ ਦੀ ਜਾਣਕਾਰੀ ਦਿੱਤੀ। ਰਾਜਦੂਤ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਮੈਕਸੀਕੋ 'ਚ ਫੁੱਟਬਾਲ ਫੈਂਸ ਦੀ ਸੰਖਿਆ ਵੱਧ ਰਹੀ ਹੈ। ਮੋਰੇਨੋ ਨੇ ਕਿਹਾ ਕਿ ਪਿਛਲੇ ਸਾਲ ਮੇਰੇ ਲਗਭਗ 2,000 ਫੈਂਸ ਫੀਫਾ ਕੰਫੇਡਰੇਸ਼ਨ ਕੱਪ ਟੂਰਨਾਮੈਂਟ ਦੇ ਲਈ ਆਏ ਸਨ। ਮੋਰੇਨੋ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਜੋ ਪਹਿਲਾਂ ਰੂਸ ਦੀ ਯਾਤਰਾ ਕਰ ਚੁੱਕੇ ਹਨ ਉਹ ਦੇਸ਼ ਦੀ ਯਾਤਰਾ ਦੇ ਲਈ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰ ਰਹੇ ਹਨ। ਇਸ ਲਈ ਅੰਦਾਜ਼ਾ ਦੇ ਅਨੁਸਾਰ ਇਸ ਸਾਲ ਫੀਫਾ ਵਿਸ਼ਵ ਕੱਪ ਦੇ ਲਈ ਲਗਭਗ ਮੈਕਸੀਕੋ ਦੇ 25,000 ਫੈਂਸ ਰੂਸ ਪੁਹੰਚਣ ਦੇ ਸੰਕੇਤ ਹਨ।


Related News