ਰੂਸ ਨੇ ਡੇਵਿਸ ਕੱਪ ਦੇ ਪਹਿਲੇ ਮੁਕਾਬਲੇ 'ਚ ਪਿਛਲੇ ਚੈਂਪੀਅਨ ਕ੍ਰੋਏਸ਼ੀਆ ਨੂੰ ਹਰਾਇਆ
Tuesday, Nov 19, 2019 - 01:49 PM (IST)

ਸਪੋਰਸਟ ਡੈਸਕ— ਕਾਰੇਨ ਖਾਚਾਨੋਵ ਅਤੇ ਆਂਦਰੇ ਰੂਬਲੇਵ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਰੂਸ ਨੇ ਆਪਣੇ ਪਹਿਲੇ ਡੇਵਿਸ ਕੱਪ ਫਾਈਨਲਜ਼ 'ਚ ਪਿਛਲੇ ਚੈਂਪੀਅਨ ਕ੍ਰੋਏਸ਼ੀਆ ਨੂੰ 3-0 ਨਾਲ ਹਰਾ ਕੇ ਮਜਬੂਤ ਸ਼ੁਰੂਆਤ ਕੀਤੀ। ਦੁਨੀਆ ਦੇ 17ਵੇਂ ਨੰਬਰ ਦੇ ਖਿਡਾਰੀ ਖਾਚਾਨੋਵ ਨੇ ਕ੍ਰੋਏਸ਼ੀਆ ਦੇ ਨੰਬਰ 1 ਬੋਰਨਾ ਕੋਰਿਚ ਨੂੰ 6-7,6-4,6-4 ਨਾਲ ਹਰਾਇਆ। ਇਸ ਤੋਂ ਪਹਿਲਾਂ ਰੂਬਲੇਵ ਨੇ ਬੋਰਨਾ ਗੋਜੋ ਨੂੰ 6-3, 6-3 ਨਾਲ ਹਾਰ ਦਿੱਤੀ।
ਅਮਰੀਕੀ ਓਪਨ ਉਪ-ਜੇਤੂ ਡੈਨਿਲ ਮੇਦਵੇਦੇਵ ਰੂਸ ਦੀ ਟੀਮ 'ਚ ਨਹੀਂ ਹਨ। ਰੂਸ ਨੂੰ ਦੂਜੇ ਗਰੁੱਪ ਮੈਚ 'ਚ ਸਪੇਨ ਨਾਲ ਖੇਡਣਾ ਹੈ। ਇਸ 'ਚ 18 ਟੀਮਾਂ ਨੂੰ ਛੇ ਗਰੁੱਪ 'ਚ ਵੰਡਿਆ ਗਿਆ ਹੈ। ਜੇਤੂ ਅਤੇ ਦੋ ਸਭ ਤੋਂ ਸਰਵਸ਼੍ਰੇਸ਼ਠ ਉਪ-ਜੇਤੂ ਨੂੰ ਆਖਰੀ 8 'ਚ ਜਗ੍ਹਾ ਮਿਲੇਗੀ। ਖਾਚਾਨੋਵ ਅਤੇ ਰੂਬਲੇਵ ਨੇ ਡਬਲਜ਼ ਮੁਕਾਬਲੇ 'ਚ ਇਵਾਨ ਡੋਡਿਚ ਅਤੇ ਨਿਕੋਲਾ ਮੇਕਟਿਚ ਨੂੰ 7-6, 6-4 ਨਾਲ ਹਰਾਇਆ। ਗਰੁੱਪ ਐੱਫ ਦੇ ਮੈਚ 'ਚ ਕਨਾਡਾ ਨੇ ਇਟਲੀ ਨੂੰ 2-1 ਨਾਲ ਹਰਾਇਆ। ਬੈਲਜੀਅਮ ਨੇ ਗਰੁੱਪ ਡੀ 'ਚ ਕੋਲੰਬੀਆ ਨੂੰ ਹਾਰ ਦਿੱਤੀ।