ਸ਼੍ਰੀਨਿਵਾਸਨ ਦੀ ਬੇਟੀ ਰੂਪਾ ਬਣੀ ਤਾਮਿਲਨਾਡੂ ਕ੍ਰਿਕਟ ਸੰਘ ਦੀ ਨਵੀਂ ਪ੍ਰਧਾਨ

09/26/2019 2:47:49 PM

ਚੇਨਈ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਾਬਕਾ ਪ੍ਰਧਾਨ ਐੱਨ. ਸ਼੍ਰੀਨਿਵਾਸਨ ਦੀ ਬੇਟੀ ਰੂਪਾ ਗੁਰੂਨਾਥ ਨੂੰ ਵੀਰਵਾਰ ਨੂੰ ਤਾਮਿਲਨਾਡੂ ਕ੍ਰਿਕਟ ਸੰਘ (ਟੀ. ਐੱਨ. ਸੀ. ਏ.) ਦੀ ਆਮ ਸਾਲਾਨਾ ਬੈਠਕ 'ਚ ਪ੍ਰਧਾਨ ਚੁਣਿਆ ਗਿਆ, ਉਹ ਇਹ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਹੈ।
PunjabKesari
ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਟੀਮ ਚੇਨਈ ਸੁਪਰਕਿੰਗਸ 'ਚ ਸੱਟੇਬਾਜ਼ੀ ਅਤੇ ਸਪਾਟ ਫਿਕਸਿੰਗ ਦੇ ਦੋਸ਼ਾਂ ਦੇ ਬਾਅਦ ਟਵੰਟੀ-20 ਲੀਗ ਤੋਂ ਲਾਈਫ ਟਾਈਮ ਬੈਨ ਕੀਤੇ ਗਏ ਗੁਰੂਨਾਥ ਮਯੱਪਨ ਦੀ ਪਤਨੀ ਰੂਪਾ ਨੇ ਨਾਮਜ਼ਦਗੀ ਦੇ ਅੰਤਿਮ ਦਿਨ ਬੁੱਧਵਾਰ ਨੂੰ ਆਪਣਾ ਬੇਨਤੀ ਪੱਤਰ ਭਰਿਆ ਸੀ। ਉਹ ਪ੍ਰਧਾਨ ਅਹੁਦੇ ਲਈ ਬੇਨਤੀ ਕਰਨ ਵਾਲੀ ਇਕਮਾਤਰ ਉਮੀਦਵਾਰ ਸੀ, ਅਜਿਹੇ 'ਚ ਉਸ ਦੀ ਅਧਿਕਾਰਤ ਨਿਯੁਕਤੀ ਰਸਮ ਹੀ ਸੀ। ਤਾਮਿਲਨਾਡੂ ਕ੍ਰਿਕਟ ਸੰਘ ਦੀ ਏ. ਜੀ. ਐੱਮ. 'ਚ ਚੁਣੀ ਗਈ ਰੂਪਾ ਕ੍ਰਿਕਟ ਸੰਘ ਦੀ 87ਵੀਂ ਪ੍ਰਧਾਨ ਹੈ। ਟੀ. ਐੱਨ. ਸੀ. ਏ. ਨਿਯਮ ਮੁਤਾਬਕ ਰੂਪਾ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ।


Tarsem Singh

Content Editor

Related News