RR ਦੇ ਕਪਤਾਨ ਸੰਜੂ ਸੈਮਸਨ ਨੇ ਜਿੱਤ ਦਾ ਸਿਹਰਾ ਦਿੱਤਾ ਇਨ੍ਹਾਂ ਖਿਡਾਰੀਆਂ ਨੂੰ

Sunday, Apr 25, 2021 - 01:04 AM (IST)

RR ਦੇ ਕਪਤਾਨ ਸੰਜੂ ਸੈਮਸਨ ਨੇ ਜਿੱਤ ਦਾ ਸਿਹਰਾ ਦਿੱਤਾ ਇਨ੍ਹਾਂ ਖਿਡਾਰੀਆਂ ਨੂੰ

ਮੁੰਬਈ (ਭਾਸ਼ਾ)- ਕੋਲਕਾਤਾ ਨਾਈਟ ਰਾਈਡਰਸ (ਕੇ.ਕੇ.ਆਰ.) ਦੇ ਖਿਲਾਫ 6 ਵਿਕਟ ਦੀ ਪ੍ਰਭਾਵਸ਼ਾਲੀ ਜਿੱਤ ਦਰਜ ਕਰਨ ਪਿੱਛੋਂ ਰਾਜਸਥਾਨ ਰਾਇਲਸ ਦੇ ਕਪਤਾਨ ਸੰਜੂ ਸੈਮਸਨ ਨੇ ਸ਼ਨੀਵਾਰ ਨੂੰ ਇਥੇ ਕਿਹਾ ਕਿ ਉਨ੍ਹਾਂ ਦੀ ਟੀਮ ਦੇ ਗੇਂਦਬਾਜ਼ ਪਿਛਲੇ ਚਾਰ-ਪੰਜ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਨੂੰ ਦਿੰਦਿਆਂ ਕਿਹਾ, 'ਉਹ ਸ਼ਾਨਦਾਰ ਰਹੇ, ਗੇਂਦਬਾਜ਼ ਪਿਛਲੇ 4-5 ਮੈਚਾਂ ਤੋਂ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਹਨ। ਸੀਨੀਅਰ ਗੇਂਦਬਾਜ਼ਾਂ ਦੇ ਨਾਲ ਨੌਜਵਾਨ ਵੀ ਚੰਗਾ ਕਰ ਰਹੇ ਹਨ।

Must Read- IPL 2021- ਹੈੱਲਮੇਟ 'ਤੇ ਲੱਗਾ ਪੈਟ ਕਮਿੰਸ ਦਾ ਬਾਊਂਸਰ, ਜਬਾੜਾ ਫੜ ਬੈਠਾ ਬੱਲੇਬਾਜ਼

ਮੈਨੂੰ ਉਨ੍ਹਾਂ ਦੀ ਕਪਤਾਨੀ ਕਰਨ ਵਿਚ ਮਜ਼ਾ ਆ ਰਿਹਾ ਹੈ।' ਮੈਚ ਵਿਚ 41 ਗੇਂਦ ਵਿਚ 42 ਦੌੜਾਂ ਦੀ ਅਜੇਤੂ ਪਾਰੀ ਖੇਡਣ ਵਾਲੇ ਸੈਮਸਨ ਨੇ ਕਿਹਾ, 'ਮੈਂ ਬੱਲੇਬਾਜ਼ੀ ਬਾਰੇ ਕਦੇ ਬਾਰ ਤੋਂ ਕੁਝ ਸੋਚ ਕੇ ਨਹੀਂ ਆਉਂਦਾ, ਮੈਂ ਹਾਲਾਤ ਮੁਤਾਬਕ ਖੁਦ ਨੂੰ ਢਾਲਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਬੱਲੇਬਾਜ਼ੀ ਕਰਨਾ ਪਸੰਦ ਕਰਦਾ ਹਾਂ।' ਉਨ੍ਹਾਂ ਨੇ ਮੈਨ ਆਫ ਦਿ ਮੈਚ ਕ੍ਰਿਸ ਮੌਰਿਸ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਵੱਡੇ ਬੱਲੇਬਾਜ਼ਾਂ ਦੇ ਵਿਕਟ ਲੈਣਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ,'ਅਸੀਂ ਮੌਰਿਸ ਦੀਆਂ ਅੱਖਾਂ ਦੇਖ ਸਕਦੇ ਸੀ ਕਿ ਉਹ ਵੱਡੇ ਬੱਲੇਬਾਜ਼ਾਂ ਨੂੰ ਆਊਟ ਕਰਨਾ ਚਾਹੁੰਦੇ ਸਨ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ। 


author

Sunny Mehra

Content Editor

Related News