ਰਾਇਲ ਚੈਲੰਜਰਸ ਬੰਗਲੌਰ ਦੇ ਮੇਂਟਰ ਬਣ ਸਕਦੇ ਹਨ ਨੇਹਰਾ

12/10/2017 3:59:48 PM

ਨਵੀਂ ਦਿੱਲੀ, (ਬਿਊਰੋ)— ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਆਸ਼ੀਸ਼ ਨੇਹਰਾ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਰਾਇਲ ਚੈਲੰਜਰਸ ਬੰਗਲੌਰ ਟੀਮ ਦੇ ਮੇਂਟਰ ਬਣ ਸਕਦੇ ਹਨ। ਨੇਹਰਾ ਅਤੇ ਬੰਗਲੌਰ ਟੀਮ ਦੇ ਕਿਸੇ ਵੀ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। 

ਪਰ ਮੀਡੀਆ 'ਚ ਜਾਰੀ ਰਿਪੋਰਟਸ ਦੇ ਮੁਤਾਬਕ ਨੇਹਰਾ ਨੇ ਇਸ ਬਾਰੇ 'ਚ ਆਪਣੇ ਕਰੀਬੀ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਦੱਸਿਆ ਹੈ ਅਤੇ ਜ਼ਹੀਰ ਖਾਨ ਦੇ ਵਿਆਹ ਦੀ ਪਾਰਟੀ 'ਚ ਇਸ ਬਾਰੇ ਚਰਚਾ ਹੋਈ ਸੀ। ਨੇਹਰਾ ਨੇ ਹਾਲ ਹੀ 'ਚ ਨਿਊਜ਼ੀਲੈਂਡ ਦੇ ਖਿਲਾਫ ਦਿੱਲੀ 'ਚ ਹੋਏ ਟਵੰਟੀ-20 ਮੈਚ ਦੇ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਸੰਨਿਆਸ ਦੇ ਬਾਅਦ ਉਨ੍ਹਾਂ ਕਿਹਾ ਕਿ ਹੁਣ ਉਹ ਆਈ.ਪੀ.ਐੱਲ. 'ਚ ਨਹੀਂ ਖੇਡਣਗੇ। ਸਾਬਕਾ ਤੇਜ਼ ਗੇਂਦਬਾਜ਼ ਨੇਹਰਾ ਹੁਣ ਭਾਰਤ ਅਤੇ ਸ਼੍ਰੀਲੰਕਾ ਸੀਰੀਜ਼ 'ਚ ਕੁਮੈਂਟਰੀ ਕਰ ਰਹੇ ਹਨ।  


Related News