4 ਰਾਸ਼ਟਰੀ ਹਾਕੀ ਚੈਂਪਅਨਸ਼ਿਪਾਂ ਦੀ ਮੇਜ਼ਬਾਨੀ ਕਰੇਗਾ ਰਾਓਰਕੇਲਾ ਸਟੇਡੀਅਮ
Tuesday, Feb 14, 2023 - 02:37 PM (IST)
ਰਾਓਰਕੇਲਾ (ਭਾਸ਼ਾ)– ਪਿਛਲੇ ਮਹੀਨੇ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਦੇ ਨਾਲ ਪੁਰਸ਼ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਇੱਥੋਂ ਦੇ ਨਵ-ਨਿਰਮਾਣ ਬਿਰਸਾ ਮੁੰਡਾ ਸਟੇਡੀਅਮ ਵਿਚ ਉਮਰ ਵਰਗ ਦੀਆਂ ਚਾਰ ਰਾਸ਼ਟਰੀ ਚੈਂਪੀਅਨਸ਼ਿਪਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਨਾਲ ਕਿ ਘਰੇਲੂ ਖਿਡਾਰੀਆਂ ਨੂੰ ਆਧੁਨਿਕ ਸਹੂਲਤਾਂ ਵਿਚਾਲੇ ਖੇਡਣ ਦਾ ਤਜ਼ਰਬਾ ਮਿਲ ਸਕੇ।
ਜਿਨ੍ਹਾਂ ਟੂਰਨਾਮੈਂਟਾਂ ਦਾ ਆਯੋਜਨ ਇਸ ਸਟੇਡੀਅਮ ਵਿਚ ਕੀਤਾ ਜਾਵੇਗਾ, ਉਹ ਜੂਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ (13-23 ਅਪ੍ਰੈਲ), ਜੂਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ (28 ਅਪ੍ਰੈਲ ਤੋਂ 8 ਮਈ), ਸਬ ਜੂਨੀਅਰ ਮਹਿਲਾ ਰਾਸ਼ਟਰੀ ਚੈਂਪੀਅਨਸ਼ਿਪ (13-23 ਮਈ) ਤੇ ਸਬ ਜੂਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ (28 ਮਈ ਤੋਂ 7 ਜੂਨ) ਸ਼ਾਮਲ ਹਨ। ਸੀਨੀਅਰ ਪੁਰਸ਼ ਰਾਸ਼ਟਰੀ ਚੈਂਪੀਅਨਸ਼ਿਪ 2023 ਦਾ ਆਯੋਜਨ ਤਾਮਿਲਨਾਡੂ ਦੇ ਮਦੁਰੈ ਵਿਚ 3 ਤੋਂ 14 ਮਈ ਤੱਕ ਹੋਵੇਗਾ।
