ਰਾਊਂਡਗਲਾਸ ਪੰਜਾਬ ਤੇ ਘੁੰਮਣਹੇੜਾ ਰਾਈਜਰ ਸਬ ਜੂਨੀਅਰ ਅਕੈਡਮੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ

12/09/2023 1:47:48 PM

ਨਵੀਂ ਦਿੱਲੀ– ਪਹਿਲੀ ਹਾਕੀ ਇੰਡੀਆ ਸਬ ਜੂਨੀਅਰ ਪੁਰਸ਼ ਅਕੈਡਮੀ ਚੈਂਪੀਅਨਸ਼ਿਪ-2023 ਦੇ 6ਵੇਂ ਦਿਨ (ਜ਼ੋਨ ਏ) ਵਿਚ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੇ ਸਬ ਜੂਨੀਅਰ ਵਰਗ ਵਿਚ ਆਪਣਾ ਮੁਕਾਬਲਾ ਜਿੱਤ ਕੇ ਪੂਲ-ਬੀ ਵਿਚ ਚੋਟੀ ਦਾ ਸਥਾਨ ਹਾਸਲ ਕਰਦੇ ਹੋਏ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।

ਇਹ ਵੀ ਪੜ੍ਹੋ : ਇੰਗਲੈਂਡ ਵਿਰੁੱਧ ਦੂਜੇ ਟੀ20 ਮੈਚ ਚ ਜਿੱਤ ਰਾਹੀਂ ਸੀਰੀਜ਼ 'ਚ ਵਾਪਸੀ ਕਰਨ ਉਤਰੇਗੀ ਭਾਰਤੀ ਮਹਿਲਾ ਟੀਮ

ਅੱਜ ਇੱਥੇ ਸਬ ਜੂਨੀਅਰ ਵਰਗ ਵਿਚ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੇ ਘੁੰਮਣਹੇੜਾ ਰਾਈਜਰ ਅਕੈਡਮੀ ਨੂੰ 10-1 ਨਾਲ ਹਰਾਇਆ। ਰਾਊਂਡਗਲਾਸ ਪੰਜਾਬ ਹਾਕੀ ਵਲੋਂ ਅਮਨਦੀਪ ਨੇ 14ਵੇਂ, 47ਵੇਂ ਤੇ 49ਵੇਂ ਮਿੰਟ ਵਿਚ, ਸੰਨੀ ਨੇ 36ਵੇਂ ਤੇ 60ਵੇਂ, ਚਰਨਜੀਤ ਸਿੰਘ ਨੇ 8ਵੇਂ, ਗੁਰਜੋਤ ਸਿੰਘ ਨੇ 11ਵੇਂ, ਸੈਮੂਅਲ ਨੇ 16ਵੇਂ, ਰਾਜਭਰ ਸਾਜਨ ਨੇ 27ਵੇਂ ਮਿੰਟ ਵਿਚ ਤੇ ਆਰ. ਐੱਚ. ਏ. ਦੇ ਰੂਪ ਵਿਚ ਵਰਿੰਦਰ ਸਿੰਘ ਨੇ 51ਵੇਂ ਮਿੰਟ ਵਿਚ ਗੋਲ ਕੀਤਾ। ਇਸ ਜਿੱਤ ਦੇ ਨਾਲ ਹੀ ਰਾਊਂਡਗਲਾਸ ਪੰਜਾਬ ਹਾਕੀ ਅਕੈਡਮੀ ਨੇ ਪੂਲ-ਬੀ ਵਿਚ ਚੋਟੀ ’ਤੇ ਰਹਿੰਦੇ ਹੋਏ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।

ਇਹ ਵੀ ਪੜ੍ਹੋ : ਸਪਾਈਡਰਮੈਨ ਮੰਨੇ ਜਾਂਦੇ ਸਾਬਕਾ ਭਾਰਤੀ ਗੋਲਕੀਪਰ ਸੁਬਰਤ ਪਾਲ ਨੇ ਲਿਆ ਸੰਨਿਆਸ

ਘੁੰਮਣਹੇੜਾ ਰਾਈਜਰ ਅਕੈਡਮੀ ਹਾਰ ਦੇ ਬਾਵਜੂਦ ਆਪਣੇ ਪੂਲ ਵਿਚ ਦੂਜੇ ਸਥਾਨ ’ਤੇ ਰਹਿੰਦੇ ਹੋਏ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਪਹਿਲਾ ਸੈਮੀਫਾਈਨਲ ਐੱਚ. ਏ. ਆਰ. ਹਾਕੀ ਅਕੈਡਮੀ ਤੇ ਘੁੰਮਣਹੇੜਾ ਰਾਈਜਰ ਅਕੈਡਮੀ ਵਿਚਾਲੇ ਖੇਡਿਆ ਜਾਵੇਗਾ ਜਦਕਿ ਦੂਜਾ ਸੈਮੀਫਾਈਨਲ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਤੇ ਰਾਜਾ ਕਾਰਨ ਹਾਕੀ ਅਕੈਡਮੀ ਵਿਚਾਲੇ ਖੇਡਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tarsem Singh

Content Editor

Related News